Punjab
BREAKING: ਚੰਡੀਗੜ੍ਹ ‘ਚ ਗੈਸ ਪਾਈਪ ਲਾਈਨ ਫਟੀ,ਮਚੀ ਹਫੜਾ ਦਫੜੀ

ਚੰਡੀਗੜ੍ਹ14ਅਕਤੂਬਰ 2023 : ਚੰਡੀਗੜ੍ਹ ਦੇ ਸੈਕਟਰ-37 ਸਿਟੀ ਦੀ ਮਾਰਕੀਟ ਦੇ ਸਾਹਮਣੇ ਮੁੱਖ ਸੜਕ ‘ਤੇ ਜ਼ਮੀਨਦੋਜ਼ ਗੈਸ ਪਾਈਪ ਲਾਈਨ ਫਟ ਗਈ। ਗੈਸ ਲੀਕ ਹੋਣ ਕਾਰਨ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਦਾ ਪਤਾ ਲੱਗਣ ‘ਤੇ ਆਸ-ਪਾਸ ਦੇ ਲੋਕਾਂ ‘ਚ ਹਫੜਾ-ਦਫੜੀ ਮੱਚ ਗਈ।
ਮੌਕੇ ‘ਤੇ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ। ਫਿਲਹਾਲ ਪੁਲਿਸ ਵੱਲੋਂ ਇੱਥੇ ਵਾਹਨਾਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਹੈ। ਇਸ ਲੀਕੇਜ ਨੂੰ ਕਿਸੇ ਤਰ੍ਹਾਂ ਰੋਕਣ ਦੇ ਯਤਨ ਕੀਤੇ ਜਾ ਰਹੇ ਹਨ।
Continue Reading