Business
ਟੈਟੂ ਬਣਵਾਉਣ ‘ਤੇ ਨਹੀਂ ਮਿਲੇਗੀ ਸਰਕਾਰੀ ਨੌਕਰੀ
1ਸਤੰਬਰ 2023: ਦੇਸ਼ ਵਿਚ ਘੈਂਟ ਦਿਖਣ ਲਈ ਟੈਟੂ ਬਣਵਾਉਣ ਦਾ ਰੁਝਾਨ ਤੇਜ਼ੀ ਨਾਲ ਵੱਧ ਰਿਹਾ ਹੈ। ਵੱਡੇ ਸ਼ਹਿਰਾਂ ਤੋਂ ਬਾਅਦ ਛੋਟੇ ਸ਼ਹਿਰਾਂ ‘ਚ ਵੀ ਚੌਰਾਹਿਆਂ ‘ਤੇ ਟੈਟੂ ਦੀਆਂ ਦੁਕਾਨਾਂ ਅੰਨ੍ਹੇਵਾਹ ਖੁੱਲ੍ਹ ਰਹੀਆਂ ਹਨ|
ਇੱਥੇ ਟੈਟੂ ਬਣਵਾਉਣ ਵਾਲਿਆਂ ਵਿੱਚ ਵੱਡੀ ਗਿਣਤੀ ਨੌਜਵਾਨਾਂ ਦੀ ਹੈ। ਉਨ੍ਹਾਂ ਵਿੱਚੋਂ ਕਈਆਂ ਦਾ ਸੁਪਨਾ ਸਰਕਾਰੀ ਨੌਕਰੀ ਲੈਣ ਦਾ ਹੁੰਦਾ ਹੈ। ਪਰ ਇਹ ਟੈਟੂ ਸਰਕਾਰੀ ਨੌਕਰੀ ਦੇ ਰਾਹ ਵਿੱਚ ਅੜਿੱਕਾ ਬਣ ਸਕਦਾ ਹੈ।
ਹਾਲ ਹੀ ‘ਚ ਬਨਾਰਸ ਤੋਂ ਇਕ ਖਬਰ ਆਈ ਹੈ, ਜਿਸ ‘ਚ ਇਨਫੈਕਟਡ ਸੂਈਆਂ ਨਾਲ ਟੈਟੂ ਬਣਵਾਉਣ ਕਾਰਨ ਦਰਜਨ ਭਰ ਲੋਕ ਐੱਚ.ਆਈ.ਵੀ.ਪਾਏ ਗਏ ਹਨ|
ਭਾਰਤੀ ਨਿਯਮਾਂ ਅਨੁਸਾਰ ਟੈਟੂ ਬਣਵਾਉਣ ਨਾਲ ਸਰਕਾਰੀ ਨੌਕਰੀ ਮਿਲਣ ਦੀ ਸੰਭਾਵਨਾ ਘੱਟ ਜਾਂਦੀ ਹੈ। ਕਈ ਸਰਕਾਰੀ ਨੌਕਰੀਆਂ ਵਿੱਚ ਟੈਟੂ ਵਾਲੇ ਵਿਅਕਤੀ ਨੂੰ ਪ੍ਰੀਖਿਆ ਵਿੱਚ ਬੈਠਣ ਦੀ ਇਜਾਜ਼ਤ ਵੀ ਨਹੀਂ ਦਿੱਤੀ ਜਾਂਦੀ।