Connect with us

Punjab

ਪੰਜਾਬ ਮੰਡੀ ਬੋਰਡ ਵਲੋਂ ਜੀ.ਆਈ.ਐਸ. ਤਕਨੀਕ ਨਾਲ ਸੜਕਾਂ ਨੂੰ ਨਾਪਣਾ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ਵੱਡੀ ਪ੍ਰਾਪਤੀ : ਕੁਲਦੀਪ ਸਿੰਘ ਧਾਲੀਵਾਲ

Published

on

ਚੰਡੀਗੜ੍ਹ:

ਪੰਜਾਬ ਦੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਸੜਕਾਂ ਮਾਪਣ ਲਈ ਅਤਿ ਅਧੁਨਿਕ ਜੀ.ਆਈ.ਐਸ ਤਕਨੀਕ ਲਿਆਂਦੀ ਗਈ ਹੈ। ਇੱਥੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬੇ ਦੇ ਖੇਤੀਬਾੜੀ ਅਤੇ ਪੇਂਡੂ ਵਿਕਾਸ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਪੰਜਾਬ ਮੰਡੀ ਬੋਰਡ ਵਲੋਂ ਜੀ.ਆਈ.ਐਸ ਤਕਨੀਕ ਨਾਲ ਸੜਕਾਂ ਦਾ ਨਾਪ ਲਿਆ ਗਿਆ ਜੇ ਕਿ ਲੇਟੈਸਟ ਤਕਨੀਕ ਹੈ।ਜੀ.ਆਈ.ਐਸ ਤਕਨੀਕ ਕਾਰਨ 64,878 ਕਿਲੋ ਮੀਟਰ ਪੇਂਡੂ ਲੰਿਕ ਸੜਕਾਂ ਵਿੱਚੋਂ 538 ਕਿੱਲੋ ਮੀਟਰ ਦਾ ਨਾਪ ਦਾ ਫਰਕ ਨਿਕਲਿਆ ਹੈ।

ਕੁਲਦੀਪ ਧਾਲੀਵਾਲ ਨੇ ਦੱਸਿਆ ਕਿ ਇਹ ਸਰਕਾਰ ਦੀ ਵੱਡੀ ਉਪਲਬਧੀ ਹੈ, ਕਿਉਂਕਿ ਇਹ ਇਸ ਨਾਲ ਰੋਡ ਡਾਟਾ ਬੁੱਕ ਦੇ ਮੁਕਾਬਲੇ 538 ਕਿੱਲੋ ਮੀਟਰ ਦੇ ਨਾਪ ਦੇ ਟੈਂਡਰਾਂ ਦਾ ਕੁੱਲ ਫਰਕ ਪਵੇਗਾ। ਉਨ੍ਹਾਂ ਦੱਆਿ ਕਿ ਸੜਕਾਂ ਦੇ ਮੋੜਾਂ, ਕੂਹਣੀ ਮੋੜਾਂ, 90 ਡਿਗਰੀ ਦੇ ਮੌੜਾਂ ਆਦਿ ਦਾ ਨਾਪ ਮੈਨੂਅਲ ਤੌਰ ‘ਤੇ ਸਹੀ ਢੰਗ ਨਾਲ ਲੈਣਾ ਸੰਭਵ ਨਹੀਂ ਹੈ।ਇਸੇ ਤਰਾਂ ਸੜਕਾਂ ਦੀ ਰਿਪੇਅਰ ਸਮੇਂ ਖੱਡਿਆਂ ਦੀ ਚੌੜਾਈ ਅਤੇ ਗਹਿਰਾਈ ਦਾ ਨਾਪ ਮੈਨੂਅਲ ਤੌਰ ਤੇ ਸਹੀ ਢੰਗ ਨਾਲ ਲਗਾਉਣਾ ਸੰਭਵ ਨਹੀਂ ਹੈ।
ਮੰਤਰੀ ਨੇ ਦੱਸਿਆ ਕਿ ਜੀ.ਆਈ.ਐਸ. ਤਕਨੀਕ ਨਾਲ ਇਸ ਨਾਪ ਵਿੱਚ ਵੀ ਪਾਰਦਸ਼ਤਾ ਆਵੇਗੀ ਅਤੇ ਰਿਪੇਅਰ ਤੇ ਸਰਕਾਰ ਦਾ ਖਰਚ ਘਟੇਗਾ।