Technology
ਦੁਨੀਆਂ ਭਰ ਦੀਆਂ ਵੈੱਬਸਾਈਟਾਂ ਦੋ ਘੰਟਿਆਂ ਤਕ ਠੱਪ ਰਹਿਣ ਤੋਂ ਬਾਅਦ ਮੁੜ ਹੋਇਆ ਸ਼ੁਰੂ

ਗਲੋਬਲ ਇੰਟਰਨੈੱਟ ਡਾਊਨ ਹੋਣ ਕਾਰਨ ਦੁਨੀਆ ਦੀਆਂ ਕਈ ਵੱਡੀਆਂ ਵੈੱਬਸਾਈਟਾਂ ਦੇ ਕ੍ਰੈਸ਼ ਹੋਣ ਦੀ ਖਬਰ ਹੈ। ਰਿਪੋਰਟ ਮੁਤਾਬਕ, Reddit, Spotify, Twitch, Stack Overflow, GitHub, gov.uk, ਦਿ ਗਾਰਡੀਅਨ, ਨਿਊਯਾਰਕ ਟਾਈਮਸ, ਬੀ.ਬੀ.ਸੀ., ਫਾਈਨੈਂਸ਼ੀਅਲ ਟਾਈਮਸ ਸਮੇਤ ਕਈ ਵੈੱਬਸਾਈਟਾਂ ਠੱਪ ਪੈ ਗਈਆਂ ਹਨ। ਇਸ ਆਊਟੇਜ ਬਾਰੇ ਅਜੇ ਕੋਈ ਸਹੀ ਜਾਣਕਾਰੀ ਤਾਂ ਨਹੀਂ ਹੈ ਪਰ ਆਮਤੌਰ ’ਤੇ ਇੰਟਰਨੈੱਟ ਸਰਵਿਸ ਪ੍ਰੋਵਾਈਡਰ ਕਾਰਨ ਇਸ ਤਰ੍ਹਾਂ ਦਾ ਆਊਟੇਜ ਹੁੰਦਾ ਹੈ। ਕਈ ਰਿਪੋਰਟਾਂ ’ਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਕੰਟੈਂਟ ਡਿਲਿਵਰੀ ਨੈੱਟਵਰਕ ਦੇ ਗਲੋਬਲੀ ਠੱਪ ਹੋਣ ਕਾਰਨ ਪਰੇਸ਼ਾਨੀ ਹੋ ਰਹੀ ਹੈ। ਸ਼ੁਰੂਆਤੀ ਜਾਂਚ ’ਚ ਮੰਨਿਆ ਜਾ ਰਿਹਾ ਹੈ ਕਿ ਲੋਕਪ੍ਰਸਿੱਧ ਸੀ.ਡੀ.ਐੱਨ. ਪ੍ਰੋਵਾਈਡਰ ਫਾਸਟਲੀ ’ਚ ਸਮੱਸਿਆ ਕਾਰਨ ਅਜਿਹਾ ਹੋਇਆ ਹੈ। ਫਾਸਟਲੀ ਨੇ ਵੀ ਆਪਣੀ ਸਾਈਟ ’ਤੇ ਇਸ ਆਊਟੇਜ ਦੀ ਪੁਸ਼ਟੀ ਕੀਤੀ ਹੈ। ਕਈ ਰਿਪੋਰਟਾਂ ’ਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਕੰਟੈਂਟ ਡਿਲਿਵਰੀ ਨੈੱਟਵਰਕ ਦੇ ਗਲੋਬਲੀ ਠੱਪ ਹੋਣ ਕਾਰਨ ਪਰੇਸ਼ਾਨੀ ਹੋ ਰਹੀ ਹੈ। ਸ਼ੁਰੂਆਤੀ ਜਾਂਚ ’ਚ ਮੰਨਿਆ ਜਾ ਰਿਹਾ ਹੈ ਕਿ ਲੋਕਪ੍ਰਸਿੱਧ ਸੀ.ਡੀ.ਐੱਨ ਪ੍ਰੋਵਾਈਡਰ ਫਾਸਟਲੀ ’ਚ ਸਮੱਸਿਆ ਕਾਰਨ ਅਜਿਹਾ ਹੋਇਆ ਹੈ। ਫਾਸਟਲੀ ਨੇ ਵੀ ਆਪਣੀ ਸਾਈਟ ’ਤੇ ਇਸ ਆਊਟੇਜ ਦੀ ਪੁਸ਼ਟੀ ਕੀਤੀ ਹੈ।