Connect with us

Punjab

SGPC ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਪਤਨੀ ਦਾ ਹੋਇਆ ਦਿਹਾਂਤ

Published

on

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਪਤਨੀ ਅਮਰ ਪਾਲ ਕੌਰ ਦਾ 60 ਸਾਲਾਂ ਵਿੱਚ ਹੀ ਅਚਾਨਕ ਦਿਹਾਂਤ ਹੋ ਗਿਆ। ਅਮਰ ਪਾਲ ਕੌਰ ਪਿੰਗਲਵਾੜਾ ਅੰਮ੍ਰਿਤਸਰ ਦੇ ਪ੍ਰਧਾਨ ਡਾ. ਬੀਬੀ ਇੰਦਰਜਿਤ ਕੌਰ ਦੀ ਛੋਟੀ ਭੈਣ ਸਨ, ਉਹ ਸੇਵਾਮੁਕਤ ਸਰਕਾਰੀ ਅਧਿਅਪਕ ਸਨ। ਭਾਈ ਲੌਂਗੋਵਾਲ ਦੇ ਪਰਿਵਾਰ ਦੇ ਨੇੜਲੇ ਵਿਆਕਤੀਆ ਤੋਂ ਪ੍ਰਾਪਤ ਵੇਰਵਿਆਂ ਅਨੁਸਾਰ ਸਰਦਾਰਨੀ ਅਮਰਪਾਲ ਕੌਰ ਅੱਜ ਸ਼ਾਮ ਆਪਣੇ ਘਰ ‘ਚ ਉਲਟੀ ਕਰਦੇ ਹੋਏ ਅਚਾਨਕ ਡਿੱਗ ਗਏ ਅਤੇ ਉਨ੍ਹਾਂ ਨੂੰ ਸਥਾਨਕ ਇਕ ਨਿੱਜੀ ਹਸਪਤਾਲ ‘ਚ ਲਿਜਾਣ ਤੋਂ ਬਾਅਦ ਸੰਗਰੂਰ ਦੇ ਇਕ ਹਸਪਤਾਲ ‘ਚ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ । ਉਹ ਆਪਣੇ ਪਿੱਛੇ ਇਕ ਪੁੱਤਰ ਨਵਇੰਦਰਪ੍ਰੀਤ ਸਿੰਘ ਲੌਂਗੋਵਾਲ ਤੇ ਧੀ ਜੋਆ ਤੋਂ ਇਲਾਵਾ ਹਜ਼ਾਰਾਂ ਸ਼ੁਭ ਚਿੰਤਕਾਂ ਨੂੰ ਰੋਂਦੇ ਕਰਲਾਉਂਦੇ ਛੱਡ ਗਏ। ਉਨ੍ਹਾਂ ਦੇ ਅਚਾਨਕ ਦੇਹਾਂਤ ਨਾਲ ਪਰਿਵਾਰ ‘ਚ ਸੋਗ ਦੀ ਲਹਿਰ ਦੌੜ ਗਈ।

ਹਰਸਿਮਰਤ ਕੌਰ ਬਾਦਲ ਨੇ ਵੀ ਆਪਣਾ ਦੁੱਖ ਟਵੀਟ ਰਾਹੀਂ ਪ੍ਰਗਟ ਕਰਦਿਆਂ ਓਹਨਾ ਦੇ ਘਰਵਾਲਿਆਂ ਦੇ ਪ੍ਰਤੀ ਹਮਦਰਦੀ ਜਤਾਈ।

ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਦਿਆਂ ਕਿਹਾ ਇਹ ਇੱਕ ਦੁਖਦਾਈ ਖਬਰ ਹੈ ਕਿ ਭਾਈ ਲੌਂਗੋਵਾਲ ਦੀ ਪਤਨੀ ਦਾ ਦਿਹਾਂਤ ਹੋ ਗਿਆ, ਗੁਰੂ ਓਹਨਾ ਨੂੰ ਸ਼ਾਂਤੀ ਪ੍ਰਦਾਨ ਕਰਨ ਅਤੇ ਮੈਂ ਓਹਨਾ ਦੇ ਪਰਿਵਾਰ ਲਈ ਦੁਆਵਾਂ ਕਰਾਂਗਾ ਇਸ ਮੁਸ਼ਕਿਲ ਘੜੀ ਦੇ ਵਿੱਚ ਓਹਨਾ ਸਾਰੀਆਂ ਨੂੰ ਤਾਕਤ ਦੇਵੇ ਤਾਂ ਜੋ ਉਹ ਇਸ ਮੁਸ਼ਕਲ ਸਮੇਂ ਤੋਂ ਬਾਹਰ ਨਿਕਲ ਸਕਣ।