India
ਅਮ੍ਰਿਤਸਰ ਤੋਂ ਕਰਤਾਰਪੁਰ ਕੋਰੀਡੋਰ ਜਾਣਾ ਹੋਵੇਗਾ ਹੁਣ ਹੋਰ ਵੀ ਸੌਖਾ

ਅੰਮ੍ਰਿਤਸਰ, ਗੁਰਪ੍ਰੀਤ ਸਿੰਘ, 30 ਜੂਨ : ਪਿੱਛਲੇ ਲੰਬੇ ਸਮੇਂ ਤੋਂ ਅੰਮ੍ਰਿਤਸਰ ਦੇ ਸਾਂਸਦ ਮੈਂਬਰ ਗੁਰਜੀਤ ਔਜਲਾ ਵਲੋਂ ਅੰਮ੍ਰਿਤਸਰ ਤੋਂ ਰਾਮਦਾਸ ਤੱਕ ਨੈਸ਼ਨਲ ਹਾਈਵੇ 4 ਲਾਇਨ ਬਨਾਣ ਦੀ ਮੰਗ ਪਾਰਲੀਮੈਂਟ ਵਿੱਚ ਕੀਤੀ ਜਾ ਰਹੀ ਸੀ ਤੇ ਹੁਣ ਉਹ ਮੰਗ ਪੂਰੀ ਹੁੰਦੀ ਦਿਖਾਈ ਦੇ ਰਹੀ ਹੈ। ਅਮ੍ਰਿਤਸਰ ਵਿੱਚ ਸਾਂਸਦ ਮੈਂਬਰ ਗੁਰਜੀਤ ਔਜਲਾ ਨੇ ਪ੍ਰੈਸ ਵਾਰਤਾ ਦੌਰਾਨ ਦੱਸਿਆ ਕਿ ਲਗਭਗ 2400 ਹਜ਼ਾਰ ਕਰੋੜ ਦਾ ਇਹ ਪ੍ਰਾਜੈਕਟ ਅੰਮ੍ਰਿਤਸਰ ਨੂੰ ਮਿਲਿਆ ਹੈ ਅਤੇ ਇਸ ਪ੍ਰੋਜੈਕਟ ਦੇ ਮਿਲਣ ਨਾਲ ਅੰਮ੍ਰਿਤਸਰ ਟੂਰਿਜ਼ਮ ਨੂੰ ਵਾਧਾ ਮਿਲੇਗਾ ਅਤੇ ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਕੋਰੀਡੋਰ ਵਿਖੇ ਜਾਣ ਵਾਲੇ ਸ਼ਰਧਾਲੂਆਂ ਨੂੰ ਜਾਣ ਵਿੱਚ ਹੋਰ ਵੀ ਆਸਾਨੀ ਹੋਵੇਗੀ।
ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅਜਨਾਲਾ ਦੇ ਨਾਲ ਲੱਗਦੇ ਰਾਵੀ ਦਰਿਆ ਕਰਕੇ ਟੂਰਿਜ਼ਮ ਵੀ ਵਾਧਾ ਹੋਵੇਗਾ ਅਤੇ ਇਹ ਲਗਭਗ ਚਾਲੀ ਕਿਲੋਮੀਟਰ ਦਾ ਹਾਈਵੇ ਬਣੇਗਾ ਅਤੇ ਇਨ੍ਹਾਂ ਨੇ ਇਸ ਪ੍ਰਾਜੈਕਟ ਲਈ ਕੇਂਦਰੀ ਮੰਤਰੀ ਨਿਤਿਨ ਗਡਕਰੀ ਦਾ ਵੀ ਧੰਨਵਾਦ ਕੀਤਾ ਅਤੇ ਉਨ੍ਹਾਂ ਦੇ ਨਾਲ ਕਿਹਾ ਕਿ ਇਸ ਪ੍ਰਾਜੈਕਟ ਵਿੱਚ ਅਗਰ ਹੋਰ ਵੀ ਕਿਸੇ ਬੀਜੇਪੀ ਨੇਤਾ ਨੇ ਯੋਗਦਾਨ ਦਿੱਤਾ ਹੈ ਤਾਂ ਉਹ ਉਹਨਾਂ ਦਾ ਧੰਨਵਾਦ ਕਰਦੇ ਹਨ।