Punjab
ਸ਼ਹੀਦਾਂ ਦੇ ਪਵਿੱਤਰ ਅਸਥਾਨ ਗੁਰਦੁਆਰਾ ਫਤਿਹਗੜ੍ਹ ਵਿਖੇ ਸੰਗਤ ਵੱਲੋਂ ਕੀਤੀ ਗਈ ਸੋਨ ਸੇਵਾ

9 ਦਸੰਬਰ 2023: ਗੁਰੂ ਘਰ ਵਿੱਚ ਸੇਵਾ ਕਰਨ ਵਾਲਿਆਂ ਦੀ ਬੇਸ਼ੱਕ ਕਮੀ ਨਹੀਂ ਹੈ ਪਰ ਕੁਝ ਅਜਿਹੇ ਦਾਨੀ ਸੱਜਣ ਵੀ ਹਨ ਜੋ ਸੇਵਾ ਕਰਕੇ ਆਪਣੀ ਪਹਿਚਾਨ ਤਕ ਵੀ ਉਜਾਗਰ ਨਹੀਂ ਕਰਦੇ, ਅਜਿਹਾ ਹੀ ਕੁਝ ਸ਼ਹੀਦਾਂ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਦੇਖਣ ਨੂੰ ਮਿਲਿਆ ਜਦੋਂ ਗੁਰੂ ਘਰ ਦੇ ਸ਼ਰਧਾਲੂਆਂ ਨੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਭੋਰਾ ਸਾਹਿਬ ਵਿਖੇ ਸੋਨੇ ਦੀ ਪਰਤ ਚੜੇ ਦਰਵਾਜ਼ੇ ਦੀ ਸੇਵਾ ਕਰਵਾਈ।
ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਮੈਨੇਜਰ ਗੁਰਦੀਪ ਸਿੰਘ ਕੰਗ ਨੇ ਦੱਸਿਆ ਕਿ, ਸ਼ਰਧਾਲੂਆਂ ਨੇ ਇਹ ਸੇਵਾ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਕੀਤੀ ਤੇ ਉਹਨਾਂ ਦੱਸਿਆ ਕਿ ਪਹਿਲਾਂ ਵੀ ਭੋਰਾ ਸਾਹਿਬ ਦੂਜੇ ਪਾਸੇ ਇੱਕ ਸੋਨੇ ਦਾ ਦਰਵਾਜ਼ੇ ਦੀ ਸੇਵਾ ਕਰਵਾਈ ਗਈ ਸੀ ਤੇ ਹੁਣ ਦੂਜੇ ਪਾਸੇ ਵੀ ਸੰਗਤ ਵੱਲੋਂ ਇਹ ਸੇਵਾ ਕਰਵਾਈ ਗਈ ਹੈ।