Technology
Pixel 6 ਲਾਂਚ ਹੋਣ ਤੋਂ ਪਹਿਲਾਂ Googleਨੇ ਬੰਦ ਕੀਤੀ ਇੰਨ੍ਹਾਂ ਫੋਨਾਂ ਦੀ ਪ੍ਰੋਡਕਸ਼ਨ

ਨਵੀਂ ਦਿੱਲੀ : ਹਾਲ ਹੀ ਵਿੱਚ ਗੂਗਲ ਨੇ ਪਿਕਸਲ 5a (5G) ਸਮਾਰਟਫੋਨ ਲਾਂਚ ਕੀਤਾ ਹੈ ਅਤੇ ਹੁਣ ਕੰਪਨੀ ਨੇ ਆਪਣੇ ਪੁਰਾਣੇ ਫੋਨਾਂ ਪਿਕਸਲ 4a 5G ਅਤੇ ਪਿਕਸਲ 5 ਦਾ ਉਤਪਾਦਨ ਬੰਦ ਕਰ ਦਿੱਤਾ ਹੈ। ਇਹ ਦੋਵੇਂ ਫੋਨ ਮਾਡਲ ਨੂੰ ਆਖਰੀ ਵਾਰ ਕੰਪਨੀ ਦੇ ਆਨਲਾਈਨ ਸਟੋਰ ‘ਤੇ ਸੂਚੀਬੱਧ ਕੀਤਾ ਗਿਆ ਸੀ, ਜਿੱਥੋਂ ਇਨ੍ਹਾਂ ਨੂੰ ਵੇਚਿਆ ਗਿਆ ਹੈ। ਗੂਗਲ ਦੇ ਬੁਲਾਰੇ ਨੇ ਪੁਸ਼ਟੀ ਕੀਤੀ ਕਿ ਇਹ ਫੋਨ ਹੁਣ ਹੋਰ ਰਿਟੇਲਰਾਂ ‘ਤੇ ਉਪਲਬਧ ਨਹੀਂ ਹੈ।
ਇਸ ਕਾਰਨ ਇੰਨ੍ਹਾਂ ਫੋਨਾਂ ਨੂੰ ਕੀਤਾ ਗਿਆ ਬੰਦ
ਪਿਕਸਲ 4a 5G ਨੂੰ ਬੰਦ ਕਰਨ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਕੰਪਨੀ ਨੇ ਹਾਲ ਹੀ ਵਿੱਚ Pixel 5a 5G ਲਾਂਚ ਕੀਤਾ ਹੈ ਅਤੇ ਹੁਣ ਗੂਗਲ ਵੀ ਪਿਕਸਲ 6 ਲਾਂਚ ਕਰਨ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕੰਪਨੀ ਨੇ ਕਿਸੇ ਵੀ ਫੋਨ ਮਾਡਲ ਨੂੰ ਬੰਦ ਕੀਤਾ ਹੋਵੇ, ਇਸ ਤੋਂ ਪਹਿਲਾਂ ਵੀ ਗੂਗਲ ਪਿਕਸਲ 4 ਅਤੇ ਗੂਗਲ ਪਿਕਸਲ 4 ਐਕਸਐਲ ਨੂੰ ਬੰਦ ਕਰ ਦਿੱਤਾ ਗਿਆ ਹੈ ।