Governance
ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਕੀਤਾ ਸਰਕਾਰੀ ਹਸਪਤਾਲ ਤੇ ਡਿਸਪੇਂਸਰੀ ਦਾ ਦੌਰਾ

ਸੰਹਰੂਰ:9ਮਾਰਚ (ਵਿਨੋਦ ਗੋਇਲ): ਭਵਾਨੀਗੜ੍ਹ ‘ਚ ਸੂਬੇ ਦੇ ਸਿਹਤ ਮੰਤਰੀ ਬਲਵੀਰ ਸਿੱਧੂ ਨੇ ਅਚਾਨਕ ਹੀ ਭਵਾਨੀਗੜ੍ਹ ਸਬ ਡਿਵੀਜਨ ਦਾ ਸਰਕਾਰੀ ਹਸਪਤਾਲ ਤੇ ਇਲਾਕੇ ਦੀ ਡਿਸਪੇਂਸਰੀ ਦਾ ਜਾਇਜਾ ਲਿਆ। ਇਸ ਦੌਰਾਨ ਸਿਹਤ ਮੰਤਰੀ ਵੱਲੋਂ ਡਿਸਪੈਂਸਰੀ ‘ਚ ਕਈ ਕਮੀਆਂ ਪਾਈਆਂ ਗਈਆਂ । ਇਸ ਮੌਕੇ ਉਹਨਾਂ ਕਿਹਾ ਕਿ ਕਰੋਨਾ ਵਾਇਰਸ ਦੇ ਖਤਰੇ ਨੂੰ ਲੈ ਕੇ ਪੰਜਾਬ ‘ਚ ਸੈਨੀਟਾਈਜਰ ਮਾਸਕ ਗਾਇਬ ਹੋ ਗਏ ਤੇ ਵੱਡੇ ਪੱਧਰ ਤੇ ਉਨਾਂ ਦੀ ਬਲੈਕ ਮਾਰਕਟਿੰਗ ਹੋ ਰਹੀ ਹੈ ।
ਉਹਨਾਂ ਕਿਹਾ ਕਿ ਪੰਜਾਬ ‘ਚ ਕਰੋਨਾ ਵਾਇਰਸ ਦਾ ਕੋਈ ਖਤਰਾ ਨਹੀ ਸਿਰਫ ਇਕ ਮਰੀਜ ਸਾਹਮਣੇ ਆਇਆ ਹੈ ਤੇ ਉਹ ਬਿਲਕੁਲ ਠੀਕ ਠਾਕ ਹੈ ਸਿਰਫ ਲੋਕਾਂ ਨੇ ਦਹਿਸ਼ਤ ਫੈਲਾ ਰੱਖੀ ਹੈ ਪਾਬੰਦੀ ਸੁਦਾ ਖਾਂਸੀ ਦੀ ਦਵਾਈ ਬੇਸਟ ਕੋਲਡ ਜਿਸਦੀ ਬਦੌਲਤ ਹਿਮਾਚਲ’ਚ ਕਈ ਮੌਤਾਂ ਹੋ ਚੁਕੀਆਂ ਜੋ ਕਿ ਪੰਜਾਬ ‘ਚ ਵੀ ਇਹ ਵਿਕ ਰਹੀ ਹੈ ਇਸ ਤੇ ਬੋਲਦਿਆਂ ਸਿਹਤ ਮੰਤਰੀ ਨੇ ਕਿਹਾ ਇਹ ਦਵਾਈ ਵੇਚਣ ਦੇ ਮਾਮਲੇ ‘ਚ ਇਕ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਇਸ ਦਵਾਈ ਨੂੰ ਵੇਚਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀ ਜਾਵੇਗਾ।