Punjab
ਅੰਮ੍ਰਿਤਪਾਲ ਪਾਲ ਦੇ ਸਾਥੀ ਵਰਿੰਦਰ ਸਿੰਘ ਦਾ ਗੰਨ ਲਾਇਸੈਂਸ ਕੀਤਾ ਗਿਆ ਰੱਦ
ਅੰਮ੍ਰਿਤਪਾਲ ਪਾਲ ਦੇ ਸਾਥੀ ਵਰਿੰਦਰ ਸਿੰਘ ਦਾ ਗੰਨ ਲਾਇਸੈਂਸ ਰੱਦ ਕਰ ਦਿੱਤਾ ਗਿਆ ਹੈ| ਇਹ ਕਾਰਵਾਈ ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਪ੍ਰਸ਼ਾਸ਼ਨ ਨੇ ਇਹ ਕਾਰਵਾਈ ਪੰਜਾਬ ਸਰਕਾਰ ਦੇ ਕਹਿਣ ‘ਤੇ ਕੀਤੀ ਹੈ,2013 ਦੇ ਵਿਚ ਕਿਸ਼ਤਵਾੜ ਤੋਂ ਇਹ ਲਾਇਸੈਂਸ ਜਾਰੀ ਹੋਇਆ ਸੀ| ਮਿਲੀ ਜਾਣਕਾਰੀ ਅਨੁਸਾਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਲਾਇਸੈਂਸ ਦੀ 2017 ਤੱਕ ਦੀ ਮਿਆਦ ਸੀ| ਅਜਨਾਲਾ ਕਾਂਡ ਤੋਂ ਬਾਅਦ DGP ਪੰਜਾਬ ਨੇ ਅਮ੍ਰਿਤਪਾਲ ਦੇ ਸਾਥੀਆਂ ਦੇ ਅਸਲੇ ਦੇ ਲਾਇਸੈਂਸ ਦੀ ਸਮੀਖਿਆ ਕਰਨ ਦੇ ਹੁਕਮ ਦਿੱਤੇ ਸਨ|
ਅਮ੍ਰਿਤਪਾਲ ਦੇ 9 ਸਾਥੀਆਂ ਦੇ ਹਥਿਆਰਾਂ ਦੇ ਲਾਇਸੈਂਸ ਕਾਪੀ ਨੇ ਰੱਦ ਕਰ ਦਿੱਤੇ ਹਨ।
ਪੰਜਾਬ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਨਾ ਛਾਪਣ ਦੀ ਸ਼ਰਤ ਉੱਤੇ ਕਿ ਅੰਮ੍ਰਿਤਪਾਲ ਦੇ ਕੁਲ 10 ਸਮਰਥਕਾਂ ਦੇ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਤੋਂ 9 ਆਰਮਸ ਲਾਇਸੰਸ ਰੱਦ ਕਰ ਦਿੱਤੇ ਗਏ ਹਨ, 10ਵੇਂ ਸਾਥੀ ਦਾ ਲਾਇਸੰਸ ਜੰਮੂ-ਕਸ਼ਮੀਰ ਤੋਂ ਬਣਾਉਂਦੇ ਹਨ। ਪੰਜਾਬ ਪੁਲਿਸ ਨੇ ਇਸਦਾ ਲਾਇਸੈਂਸ ਰੱਦ ਕਰਨ ਬਾਰੇ ਜੰਮੂ-ਕਸ਼ਮੀਰ ਪੁਲਿਸ ਨੂੰ ਲਿਖਿਆ ਹੈ।
ਪੁਲਿਸ ਹੁਣ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ‘ਤੇ ਸ਼ਿਕੰਜਾ ਕੱਸ ਰਹੀ ਹੈ। ਪੰਜਾਬ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੇ 9 ਸਾਥੀਆਂ ਦੀ ਪਛਾਣ ਕੀਤੀ ਸੀ ਜੋ 24 ਘੰਟੇ ਹਥਿਆਰਾਂ ਨਾਲ ਲੈਸ ਰਹਿੰਦੇ ਹਨ। ਜਿਸ ਸਬੰਧੀ ਪੁਲਿਸ ਨੇ ਵੱਖ-ਵੱਖ ਜ਼ਿਲ੍ਹਾ ਪ੍ਰਸ਼ਾਸਨ ਨੂੰ ਨੋਟਿਸ ਜਾਰੀ ਕਰਕੇ ਜਾਣਕਾਰੀ ਮੰਗੀ ਸੀ। ਜਾਂਚ ਦੌਰਾਨ ਪਤਾ ਲੱਗਾ ਕਿ ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਅਤੇ ਰਾਮਬਨ ਤੋਂ ਦੋ ਅਸਲਾ ਲਾਇਸੈਂਸ ਜਾਰੀ ਕੀਤੇ ਗਏ ਸਨ। ਜਿਸ ਸਬੰਧੀ ਪੰਜਾਬ ਪੁਲਿਸ ਨੇ ਉਥੋਂ ਦੇ ਪ੍ਰਸ਼ਾਸਨ ਨੂੰ ਨੋਟਿਸ ਵੀ ਭੇਜਿਆ ਸੀ।
ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਅਤੇ ਰਾਮਬਨ ਤੋਂ ਜਾਰੀ ਹਥਿਆਰਾਂ ਨੂੰ ਲੈ ਕੇ ਹੁਣ ਕਾਰਵਾਈ ਕੀਤੀ ਗਈ ਹੈ। ਜਿਸ ਵਿੱਚ ਅੰਮ੍ਰਿਤਪਾਲ ਸਿੰਘ ਦੇ ਦੋ ਅੰਗ ਰੱਖਿਅਕਾਂ ਦੇ ਅਸਲਾ ਲਾਇਸੈਂਸ ਰੱਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਅੰਮ੍ਰਿਤਪਾਲ ਦੇ ਦੋ ਅੰਗ ਰੱਖਿਅਕਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ ਹਨ। ਇਨ੍ਹਾਂ ਵਿੱਚ 19 ਸਿੱਖ ਰੈਜੀਮੈਂਟ ਦੇ ਸੇਵਾਮੁਕਤ ਕਾਂਸਟੇਬਲ ਵਰਿੰਦਰ ਸਿੰਘ ਅਤੇ 23 ਆਰਮਡ ਪੰਜਾਬ ਦੇ ਸੇਵਾਮੁਕਤ ਕਾਂਸਟੇਬਲ ਤਲਵਿੰਦਰ ਸਿੰਘ ਸ਼ਾਮਲ ਹਨ। ਉਕਤ ਵਰਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।