Punjab
ਨਕੋਦਰ ਮੇਲੇ ‘ਚ ਹੋਈ ਗੁਸਤਾਖੀ ‘ਤੇ ਗੁਰਦਾਸ ਮਾਨ ਨੇ ਮੰਗੀ ਮੁਆਫੀ, ਦੇਖੋ ਵੀਡੀਓ

ਚੰਡੀਗੜ੍ਹ : ਪੰਜਾਬੀ ਗਾਇਕ ਗੁਰਦਾਸ ਮਾਨ ਇੱਕ ਵਾਰ ਫਿਰ ਤੋਂ ਵਿਵਾਦ ਦੇ ਵਿੱਚ ਘਿਰ ਗਏ ਹਨ। ਹਾਲ ਹੀ ਵਿੱਚ ਨਕੋਦਰ ਦੇ ਵਿੱਚ ਆਪਣੇ ਇੱਕ ਪ੍ਰੋਗਰਾਮ ਦੌਰਾਨ ਗੁਰਦਾਸ ਮਾਨ ਨੇ ਕੁੱਝ ਅਜਿਹਾ ਕਹਿ ਦਿੱਤਾ, ਜਿਸ ਕਾਰਨ ਲੋਕ ਉਹਨਾਂ ਤੇ ਇੱਕ ਵਾਰ ਫਿਰ ਤੋਂ ਭੜਕ ਉੱਠੇ ਹਨ। ਜਿਸ ਦੇ ਚਲਦੇ ਗੁਰਦਾਸ ਮਾਨ ਦਾ ਇੱਕ ਹੋਰ ਬਿਆਨ ਸਾਹਮਣੇ ਆਇਆ ਹੈ ਤੇ ਜਿਸ ਵਿੱਚ ਉਹਨਾਂ ਨੇ ਸਮੁੱਚੀ ਕੌਮ ਤੋਂ ਮੁਆਫੀ ਮੰਗੀ ਹੈ ਤੇ ਆਪਣੀ ਗੱਲ ਰੱਖੀ ਹੈ। ਉਹਨਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਕੁੱਝ ਸਮਾਂ ਪਹਿਲਾ ਹੀ ਵੀਡੀਓ ਸਾਂਝੀ ਕੀਤੀ ਹੈ।
ਗੁਰਦਾਸ ਮਾਨ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ, ਜੇਕਰ ਫਿਰ ਵੀ ਅਜਿਹਾ ਹੋਇਆ ਤਾਂ ਉਹ ਮੁਆਫੀ ਮੰਗਦੇ ਹਨ । ਉਨ੍ਹਾਂ ਕਿਹਾ ਕਿ ਮੈਂ ਕਦੇ ਵੀ ਗੁਰੂ ਦਾ ਅਪਮਾਨ ਨਹੀਂ ਕਰ ਸਕਦਾ। ਮੈਂ ਕਦੇ ਵੀ ਗੁਰੂ ਨਾਲ ਬਾਬਾ ਮੁਰਾਦ ਸ਼ੁਹ ਦੀ ਤੁਲਨਾ ਨਹੀਂ ਕੀਤੀ।
ਮੇਰੇ ਮਤਲਬ ਇਹ ਸੀ ਕਿ ਤੀਜੇ ਗੁਰੂ ਵੀ ਭੱਲਾ ਪਰਿਵਾਰ ਵਿਚੋਂ ਸਨ ਤੇ ਬਾਬਾ ਮੁਰਾਦ ਸ਼ਾਹ ਵੀ ਭੱਲਾ ਪਰਿਵਾਰ ਵਿਚੋਂ ਸਨ। ਦੱਸ ਦਈਏ ਕਿ ਗਾਇਕ ਦੇ ਇਸ ਵਿਵਾਦਿਤ ਬਿਆਨ ਤੋਂ ਬਾਅਦ ਸਿੱਖ ਜਥੇਬੰਦੀਆਂ ਰੋਹ ਵਿੱਚ ਹਨ।
ਦੱਸ ਦੇਈਏ ਕਿ ਗੁਰਦਾਸ ਮਾਨ ਓਦੋ ਤੋਂ ਪੰਜਾਬੀਆਂ ਦੇ ਵਿਰੋਧ ਦਾ ਸਾਹਮਣਾ ਕਰ ਰਹੇ ਹਨ ਜਦੋਂ ਉਹਨਾਂ ਨੇ ਸਟੇਜ ਤੋਂ ਮਾੜੀ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ। ਉਸ ਤੋਂ ਬਾਅਦ ਲੋਕਾਂ ਨੇ ਗੁਰਦਾਸ ਮਾਨ ਦਾ ਘਿਰਾਓ ਕਰਨਾ ਸ਼ੁਰੂ ਕਰ ਦਿੱਤਾ ਸੀ। ਹੁਣ ਇਸ ਨਵੇਂ ਵਿਵਾਦ ਨੂੰ ਲੈ ਕੇ ਵੀ ਗੁਰਦਾਸ ਮਾਨ ਦੇ ਵਿਰੋਧ ਦੀ ਅੱਗ ਭੱਖਦੀ ਨਜ਼ਰ ਆ ਰਹੀ ਹੈ।