Punjab
ਗੁਰਦਾਸਪੁਰ : ਖੇਤਾਂ ‘ਚ ਡਿੱਗਿਆ Air Force ਦਾ ਡਰੋਨ

ਗੁਰਦਾਸਪੁਰ : ਪੰਜਾਬ ਵਿੱਚ ਏਅਰ ਫੋਰਸ (Air Force) ਦਾ ਇੱਕ ਡਰੋਨ ਜ਼ਮੀਨ ਤੇ ਡਿੱਗਣ ਦੀ ਖ਼ਬਰ ਆਈ ਹੈ। ਅਸਲ ‘ਚ ਗੁਰਦਾਸਪੁਰ (Gurdaspur) ਦੇ ਵਡਾਲਾ ਬਾਂਗਰ ਨਜ਼ਦੀਕ ਪੈਂਦੇ ਪਿੰਡ ਮਾਲੋਗਿੱਲ ਪਿੰਡ ਵਿੱਚ ਏਅਰ ਫੋਰਸ ਦਾ ਡਰੋਨ ਉੱਡਦੇ ਹੋਏ ਅਚਾਨਕ ਖੇਤ ਵਿੱਚ ਡਿੱਗ ਗਿਆ। ਹਾਲਾਂਕਿ ਇਸ ਦੇ ਡਿੱਗਣ ਕਾਰਨ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਿਆ। ਘਟਨਾ ਤੋਂ ਬਾਅਦ ਹਵਾਈ ਸੈਨਾ ਦੇ ਜਵਾਨ ਮੌਕੇ ‘ਤੇ ਪਹੁੰਚੇ ਅਤੇ ਡਰੋਨ ਨੂੰ ਆਪਣੇ ਕਬਜ਼ੇ’ ਚ ਲੈ ਲਿਆ। ਦੱਸਿਆ ਗਿਆ ਕਿ ਤਕਨੀਕੀ ਨੁਕਸ ਕਾਰਨ ਡਰੋਨ ਜ਼ਮੀਨ ‘ਤੇ ਡਿੱਗਿਆ ਸੀ ।
Continue Reading