Connect with us

Punjab

ਗੁਰਦਾਸਪੁਰ : ਪੁਲਿਸ ਨੇ ਨਾਕੇ ਦੌਰਾਨ ਨਜਾਇਜ਼ ਸ਼ਰਾਬ ਦੀਆਂ ਪੇਟੀਆਂ ਕੀਤੀਆਂ ਬਰਾਮਦ

Published

on

29 ਨਵੰਬਰ 2023: ਗੁਰਦਾਸਪੁਰ ਥਾਣਾ ਸਦਰ ਪੁਲਿਸ ਨੇ ਬਬਰੀ ਬਾਈਪਾਸ ਨਾਕੇ ਦੌਰਾਨ 45 ਪੇਟੀਆਂ ਨਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ ਹਨ| ਉਥੇ ਹੀ ਪੁਲਿਸ ਥਾਣਾ ਸਦਰ ਦੇ ਇੰਚਾਰਜ ਅਮਨਦੀਪ ਸਿੰਘ ਨੇ ਦੱਸਿਆ ਕਿ ਸਪੈਸ਼ਲ ਨਾਕਾਬੰਦੀ ਦੌਰਾਨ ਚੈਕਿੰਗ ਕਰਨ ਦੌਰਾਨ ਇਕ ਦਿੱਲੀ ਨੰਬਰ ਗੱਡੀ ਦੀ ਤੇਲਾਸੀ ਲਈ ਗਈ ਤਾ ਉਸ ਚ ਪਿਛਲੀ ਸੀਟ ਤੇ 45 ਪੇਟੀਆਂ ਨਜਾਇਜ਼ ਸ਼ਰਾਬ ਦੀਆ ਬਰਾਮਦ ਹੋਇਆ ਅਤੇ ਉਥੇ ਹੀ ਮੌਕੇ ਤੇ ਜਿਥੇ ਸ਼ਰਾਬ ਜਬਤ ਕੀਤੀ ਗਈ ਉਥੇ ਹੀ ਗੱਡੀ ਸਮੇਤ ਗੱਡੀ ਚਲਾਕ ਨੂੰ ਵੀ ਹਿਰਾਸਤ ਚ ਲੈਕੇ ਪੁੱਛਗਿੱਛ ਕੀਤੀ ਤਾ ਉਸ ਮੁਤਾਬਿਕ ਉਹ ਇਹ ਸ਼ਰਾਬ ਗੱਡੀ ਚ ਅੰਮ੍ਰਿਤਸਰ ਤੋਂ ਲੈਕੇ ਆਇਆ ਸੀ ਅਤੇ ਉਸਨੇ ਇਹ ਸ਼ਰਾਬ ਦੀਆਂ ਪੇਟੀਆ ਗੁਰਦਾਸਪੁਰ ਵਿੱਚ ਹੀ ਕਿਸੇ ਤਸਕਰ ਨੂੰ ਦੇਣੀਆਂ ਸਨ ਉਥੇ ਹੀ ਪੁਲਿਸ ਅਧਕਾਰੀ ਨੇ ਦੱਸਿਆ ਕਿ ਉਕਤ ਗੱਡੀ ਚਲਾਕ ਨੂੰ ਗ੍ਰਿਫਤਾਰ ਕਰ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ ਅਤੇ ਇਹ ਸ਼ਰਾਬ ਕਿਥੋਂ ਆਈ ਅਤੇ ਕਿਥੇ ਜਾਣੀ ਸੀ ਇਸ ਬਾਰੇ ਅਗਲੀ ਤਫਤੀਸ਼ ਕੀਤੀ ਜਾ ਰਹੀ ਹੈ |