Uncategorized
ਗੁਰੂਦੁਆਰਾ ਸ੍ਰੀ ਬਾਰਠ ਸਾਹਿਬ ਵੱਲੋਂ ਕੀਤੀ ਜਾ ਰਹੀ ਝੁੱਗੀਆਂ ਝੋਪੜੀਆਂ ਵਾਲਿਆਂ ਦੀ ਮਦਦ
ਪਠਾਨਕੋਟ, 28 ਮਾਰਚ : ਕਰੋਨਾ ਵਾਈਰਸ ਦੇ ਚੱਲਦੇ ਜਿੱਥੇ ਪੂਰੇ ਦੇਸ਼ ਵਿੱਚ ਕਰਫਿਊ ਲੱਗਾ ਹੋਇਆ ਹੈ ਉੱਥੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਝੁੱਗੀਆਂ ਝੋਪੜੀਆਂ ਵਿੱਚ ਰਹਿਣ ਵਾਲੇ ਲੋਕਾਂ ਤੱਕ ਖਾਣ ਪੀਣ ਦੀਆਂ ਵਸਤਾਂ ਬਹੁਤ ਘੱਟ ਪਹੁੰਚ ਰਹੀਆਂ ਹਨ ਪਰ ਹੁਣ ਰੋਜ਼ਗਾਰ ਨਾ ਨਾ ਹੋਣ ਕਾਰਨ ਹੁਣ ਸਰਕਾਰ ਹੀ ਉਨ੍ਹਾਂ ਲੋਕਾਂ ਦਾ ਸਹਾਰਾ ਹੈ ਉਹ ਜਾਂ ਤਾਂ ਉ ਨ੍ਹਾਂ ਲੋਕਾਂ ਤੱਕ ਰਾਸ਼ਨ ਪਹੁੰਚਾਏ ਜਾਂਦੇ ਫਿਰ ਉਨ੍ਹਾਂ ਨੂੰ ਉਨ੍ਹਾਂ ਦੇ ਇਲਾਕਿਆਂ ਵਿੱਚ ਵਾਪਸ ਭੇਜਣ ਦਾ ਇੰਤਜ਼ਾਮ ਕਰੇ ਪਰ ਇਨ੍ਹਾਂ ਝੁੱਗੀਆਂ ਝੋਪੜੀਆਂ ਵਿੱਚ ਰਹਿਣ ਵਾਲੇ ਲੋਕਾਂ ਲਈ ਦੋ ਸਮੇਂ ਦਾ ਲੰਗਰ ਪਹੁੰਚਾਉਣ ‘ਚ ਲੱਗੇ ਹੋਏ ਨੇ ਤੇ ਇਹ ਸ਼੍ਰੋਮਣੀ ਗੁਰੂਦੁਆਰਾ ਪ੍ਰੰਬਧਕ ਕਮੇਟੀ ਗੁਰੂਦੁਆਰਾ ਸ਼੍ਰੀ ਬਾਰਠ ਸਾਹਿਬ ਵੱਲੋਂ ਕੀਤਾ ਜਾ ਰਿਹਾ ਹੈ ਜੋ ਕਰਫਿਊ ਦੌਰਾਨ ਭੁੱਖੇ ਲੋਕਾਂ ਤੱਕ ਲੰਗਰ ਪਹੁੰਚਾ ਰਹੇ ਹਨ ਅਤੇ ਗੁਰੂਦੁਆਰਾ ਸਾਹਿਬ ਦੇ ਮੈਨੇਜ਼ਰ ਨੇ ਗੱਲਬਾਤ ਦੌਰਾਨ ਦੱਸਿਆ ਕੀ ਇਹ ਲੋਕ ਰੋਜ਼ੀ ਰੋਟੀ ਕਮਾਉਣ ਇੱਥੇ ਆਏ ਹਨ ਪਰ ਕਰਫਿਊ ਦੌਰਾਨ ਇਨ੍ਹਾਂ ਕਈ ਮੁਸ਼ਕਲਾਂ ਝੱਲਣੀਆਂ ਪੈ ਰਹੀਆਂ ਹਨ