Connect with us

World

ਜਾਣੋ ਰਾਮ ਰਹੀਮ ਹਨੀਪ੍ਰੀਤ ਦੀ ਅਟੈਂਡੈਂਟ ਕਿਉਂ ਨਹੀਂ ਬਣ ਸਕੇਗੀ

Published

on

ram raheem and honeypreet

ਮੇਦਾਂਤਾ ਹਸਪਤਾਲ ’ਚ ਇਲਾਜ ਅਧੀਨ ਸਾਧਵੀ ਯੌਨ ਸ਼ੋਸ਼ਣ ਦੇ ਦੋਸ਼ ’ਚ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਉਸ ਦੀ ਸਭ ਤੋਂ ਕਰੀਬੀ ਅਤੇ ਰਾਜ਼ਦਾਰ ਹਨੀਪ੍ਰੀਤ ਹੁਣ ਹਸਪਤਾਲ ’ਚ ਉਸ ਦੀ ਦੇਖਭਾਲ ਨਹੀਂ ਕਰ ਸਕੇਗੀ। ਰਾਮ ਰਹੀਮ ਨੂੰ ਜਨਰਲ ਵਾਰਡ ’ਚ ਸ਼ਿਫਟ ਕੀਤਾ ਗਿਆ ਹੈ, ਜਿੱਥੇ ਅਟੈਂਡੇਂਟ ਦੀ ਸਹੂਲਤ ਨਹੀਂ ਮਿਲਦੀ ਹੈ। ਇਸ ਤੋਂ ਪਹਿਲਾਂ ਹਨੀਪ੍ਰੀਤ ਨੇ ਹਸਪਤਾਲ ’ਚ ਖ਼ੁਦ ਨੂੰ ਰਾਮ ਰਹੀਮ ਦੇ ਅਟੈਂਡੈਂਟ ਦੇ ਤੌਰ ’ਤੇ ਰਜਿਸਟਰਡ ਕਰਵਾਇਆ ਸੀ।  ਬੀਤੇ ਦਿਨੀਂ ਰਾਮ ਰਹੀਮ ਨੂੰ ਕੋਰੋਨਾ ਹੋਣ ਮਗਰੋਂ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਰਾਮ ਰਹੀਮ ਨੂੰ ਐਤਵਾਰ ਨੂੰ ਇੱਥੇ ਦਾਖ਼ਲ ਕਰਵਾਇਆ ਗਿਆ ਸੀ। ਸੋਮਵਾਰ ਨੂੰ ਹਨੀਪ੍ਰੀਤ ਰਾਮ ਰਹੀਮ ਨੂੰ ਮਿਲਣ ਪੁੱਜੀ। ਇੱਥੇ ਪੁੱਜਣ ਤੋਂ ਬਾਅਦ ਉਸ ਨੇ ਕੋਰੋਨਾ ਪ੍ਰਭਾਵਿਤ ਰਾਮ ਰਹੀਮ ਦੇ ਅਟੈਂਡੇਂਟ ਵਜੋਂ ਆਪਣਾ ਪਾਸ ਬਣਵਾਇਆ ਸੀ ਪਰ ਹੁਣ ਉਹ ਰਾਮ ਰਹੀਮ ਨੂੰ ਦੇਖਭਾਲ ਨਹੀਂ ਕਰ ਸਕੇਗੀ।

ਰਾਮ ਰਹੀਮ ਦੀ ਸਿਹਤ ਵਿਗੜਨ ਮਗਰੋਂ ਸੁਨਾਰੀਆ ਜੇਲ੍ਹ ਤੋਂ ਰੋਹਤਕ ਪੀ. ਜੀ. ਆਈ. ਲਿਆਂਦਾ ਗਿਆ ਸੀ। ਇੱਥੇ ਰਾਮ ਰਹੀਮ ਦੇ ਕੁਝ ਟੈਸਟ ਕੀਤੇ ਗਏ ਸਨ ਅਤੇ ਫਿਰ ਐਤਵਾਰ ਨੂੰ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਲਿਆਂਦਾ ਗਿਆ ਸੀ। ਹਸਪਤਾਲ ਦੇ ਸੂਤਰਾਂ ਮੁਤਾਬਕ ਜਾਂਚ ਮਗਰੋਂ ਰਾਮ ਰਹੀਮ ਕੋਰੋਨਾ ਪਾਜ਼ੇਟਿਵ ਨਿਕਲੇ। ਰਾਮ ਰਹੀਮ ਦਾ ਇਲਾਜ ਹਸਪਤਾਲ ਵਿਚ ਪੁਲਸ ਸੁਰੱਖਿਆ ’ਚ ਚੱਲ ਰਿਹਾ ਹੈ।