Punjab
ਸੰਯੁਕਤ ਕਿਸਾਨ ਮੋਰਚਾ ਦੇ ਉਮੀਦਵਾਰ ਇੰਦਰਪਾਲ ਸਿੰਘ ਬੈਂਸ ਦੇ ਹੱਕ ਚ ਪ੍ਰਚਾਰ ਦੀ ਸ਼ੁਰੂਆਤ ਕਰਨ ਪਹੁਚੇ ਗੁਰਨਾਮ ਸਿੰਘ ਚਡੂਨੀ |

ਗੁਰਦਾਸਪੁਰ:ਕਿਸਾਨ ਨੇਤਾ ਗੁਰਨਾਮ ਸਿੰਘ ਚਡੂਨੀ ਪਹੁੰਚੇ ਗੁਰਦਾਸਪੁਰ ,ਸੰਯੁਕਤ ਕਿਸਾਨ ਮੋਰਚਾ ਦੇ ਉਮੀਦਵਾਰ ਇੰਦਰਪਾਲ ਸਿੰਘ ਬੈਂਸ ਦੇ ਹੱਕ ਵਿੱਚ ਕੀਤੀ ਪ੍ਰੈੱਸ ਕਾਨਫਰੰਸ, ਕਿਹਾ, ਕਿਸਾਨੀ ਸੰਘਰਸ਼ ਦੌਰਾਨ ਇੰਦਰਪਾਲ ਨੇ ਵਿਖਾਇਆ ਸੀ ਵਧੇਰੇ ਉਤਸ਼ਾਹ, ਪੁਲਿਸ ਦੀਆਂ ਲਾਠੀਆਂ ਅਤੇ ਜਾਨ ਦੀ ਪ੍ਰਵਾਹ ਕੀਤੇ ਬਗੈਰ ਟਰਂਕ ਹਟਾਇਆ ,ਟਰੱਕ ਚੋਂ ਛਾਲ ਮਾਰਦੇ ਦੀ ਵੀਡੀਓ ਪੂਰੀ ਦੁਨੀਆਂ ਨੇ ਦੇਖੀ ਸੀ।ਉਥੇ ਹੀ ਗੁਰਨਾਮ ਸਿੰਘ ਨੇ ਕਿਹਾ ਕਿ ਅੱਜ ਕਿਸਾਨ ਚੋਣ ਮੈਦਾਨ ਚ ਇਕ ਮਕਸਦ ਲੈਕੇ ਆਏ ਹਨ ਕਿਉਕਿ ਸਾਲਾਂ ਤੋਂ ਰਾਜਨੀਤੀ ਚ ਰਾਜਨੇਤਾਵ ਨੇ ਲੁੱਟਿਆ ਹੈ ਅਤੇ ਅੱਜ ਦੇਸ਼ ਦਾ ਪੰਜਾਬ ਦਾ ਹਰ ਵਰਗ ਵੱਖ ਵੱਖ ਮੁਦਿਆਂ ਤੇ ਦੁਖੀ ਹੈ ਅਤੇ ਆਮ ਲੋਕਾਂ ਦੀਆ ਮੰਗਾ ਨੂੰ ਲੈਕੇ ਜਿਥੇ ਕਿਸਾਨ ਅੰਦੋਲਨ ਲੜਿਆ ਗਿਆ ਸੀ ਉਥੇ ਹੀ ਹੁਣ ਚੋਣ ਮੈਦਾਨ ਚ ਵੀ ਨਵਾਂ ਬਦਲਾਵ ਲਿਆ ਜਾਵੇਗਾ ਅਤੇ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਅੱਜ ਹਰ ਸਮਾਜ ਸੇਵੀ ਅਤੇ ਪੰਜਾਬੀ ਗਾਇਕ ਨੇ ਜਿਵੇ ਅੰਦੋਲਨ ਚ ਸਾਥ ਦਿਤਾ ਸੀ ਉਵੇਂ ਹੀ ਹੁਣ ਕਿਸਾਨਾਂ ਦਾ ਚੋਣ ਮੈਦਾਨ ਚ ਸਾਥ ਦੇਣ ਤਾ ਜੋ ਪੰਜਾਬ ਦੀ ਰਾਜਨੀਤੀ ਚ ਲੋਕਾਂ ਦਾ ਰਾਜ ਲਿਆਂਦਾ ਜਾਵੇ | ਉਥੇ ਹੀ ਇੰਦਰਪਾਲ ਨੇ ਕਿਹਾ ਬਿਨਾਂ ਵੋਟਰਾਂ ਨੂੰ ਲਾਲਚ ਦਿੱਤੇ ਅਤੇ ਸ਼ਰਾਬ ਪਰੋਸੇ ਲੜਾਂਗੇ ਇਲੈਕਸ਼ਨ।