India
ਪੀਲੀਭੀਤ ਜੇਲ ਵਿੱਚ ਯੂਪੀ ਪੁਲਿਸ ਦੀ ਤਸ਼ੱਦਦ ਦਾ ਸ਼ਿਕਾਰ ਹੋਇਆ ਗੁਰਨਾਮ ਸਿੰਘ ਇਨਸਾਫ਼ ਲਈ ਖਾ ਰਿਹਾ ਹੈ ਠੋਕਰਾਂ
ਤਰਨਤਾਰਨ, 26 ਮਈ( ਪਵਨ ਸ਼ਰਮਾ):
ਪੀਲੀਭੀਤ ਜੇਲ ਵਿੱਚ ਨਵੰਬਰ 1994 ਦੋਰਾਨ ਯੂਪੀ ਪੁਲਿਸ ਵੱਲੋ ਸਿੱਖ ਕੈਦੀਆਂ ਤੇ ਅਣ ਮਨੁੱਖੀ ਤਸਦਦ ਕੀਤਾ ਗਿਆ ਸੀ, ਜਿਸ ਨਾਲ ਕਈ ਸਿੱਖ ਕੈਦੀਆਂ ਦੀ ਮੋਤ ਹੋ ਗਈ ਸੀ ਤੇ ਕੁਝ ਸਿੱਖ ਕੈਦੀ ਬੁਰੀ ਤਰ੍ਹਾਂ ਜਖਮੀ ਹੋ ਗਏ ਸਨ ਉਹਨਾਂ ਵਿੱਚੋ ਇੱਕ ਹੈ ਤਰਨ ਤਾਰਨ ਦੇ ਪਿੰਡ ਰਾਜੂ ਜੋਹਲ ਸਿੰਘ ਵਾਲਾ ਦਾ ਗੁਰਨਾਮ ਸਿੰਘ ਜੋ ਕਿ ਉਸ ਵੇਲੇ ਟਾਡਾ ਅਧੀਨ ਜੇਲ ਵਿੱਚ ਬੰਦ ਸੀ ਤੇ ਉਸਨੂੰ ਵੀ ਉਸ ਸਮੇ ਯੂਪੀ ਪੁਲਿਸ ਦੀ ਤਸ਼ਦਦ ਦਾ ਸ਼ਿਕਾਰ ਹੋਣਾ ਪਿਆ ਸੀ। ਗੁਰਨਾਮ ਸਿੰਘ ਅਨੁਸਾਰ ਪੁਲਿਸ ਨੇ ਜੇਲ ਦੀ ਬੈਰਕ ਨੰਬਰ ਸੱਤ ਵਿੱਚ ਬੰਦ ਕੈਦੀਆਂ ਨੂੰ ਰਾਤ ਸਮੇ ਛੱਲੀਆਂ ਵਾਂਗ ਕੁਟਿਆ ਸੀ ਜਿਸ ਕਾਰਨ ਕਈ ਕੈਦੀਆਂ ਦੀ ਕੁੱਟ ਕਾਰਨ ਮੋਤ ਹੋ ਗਈ ਸੀ ਤੇ ਕਈ ਗੰਭੀਰ ਰੂਪ ਵਿੱਚ ਜਖਮੀ ਹੋ ਗਏ ਸਨ ਲੇਕਿਨ ਉੱਕਤ ਘੱਟਣਾ ਦੇ 26 ਸਾਲ ਬੀਤ ਜਾਣ ਦੇ ਬਾਵਜੂਦ ਪੀੜਤ ਲੋਕਾਂ ਨੂੰ ਮਾਨਯੋਗ ਅਦਾਲਤ ਵਿੱਚ ਜਾਣ ਤੇ ਵੀ ਇਨਸਾਫ ਨਹੀ ਮਿਲਿਆ ਹੈ। ਗੁਰਨਾਮ ਸਿੰਘ ਨੇ ਦੱਸਿਆ ਕਿ ਉਹ ਉੱਕਤ ਕੇਸ ਦਾ ਚਸ਼ਮਦੀਨ ਗਵਾਹ ਹੈ ਤੇ ਜਿਥੇ ਵੀ ਲੋੜ ਹੋਵੇ ਉਹ ਉੱਕਤ ਘੱਟਣਾ ਲਈ ਗਵਾਹੀ ਦੇਣ ਲਈ ਤਿਆਰ ਹੈ। ਗੁਰਨਾਮ ਸਿੰਘ ਨੇ ਸਰਕਾਰ ਕੋਲੋਂ ਉਸ ਸਮੇ ਪੁਲਿਸ ਤਸ਼ਦਦ ਦਾ ਸ਼ਿਕਾਰ ਹੋਏ ਲੋਕ ਜਿਹਨਾਂ ਦੀ ਚਾਹੇ ਮੋਤ ਹੋ ਗਈ ਹੈ ਚਾਹੇ ਉਹ ਜਖਮੀ ਹੋ ਗਏ ਸਨ ਉਹਨਾਂ ਦੀ ਮਾਲੀ ਮਦਦ ਦੀ ਮੰਗ ਕੀਤੀ ਹੈ।
ਸਮੇ ਦੀਆਂ ਸਰਕਾਰਾਂ ਦੇ ਤਸ਼ੱਦਦ ਦੇ ਸ਼ਿਕਾਰ ਕਈ ਲੋਕ ਅੱਜ ਵੀ ਇਨਸਾਫ ਲੈਣ ਲਈ ਹਾ ਦਾ ਨਾਅਰਾ ਮਾਰ ਰਹੇ ਹਨ ਲੇਕਿਨ ਉਹਨਾਂ ਦੀ ਅਵਾਜ ਨੂੰ ਕੋਈ ਵੀ ਸੁੰਨਣ ਲਈ ਤਿਆਰ ਨਹੀ ਹੈ। ਜਿਸਦੀ ਸਾਫ ਮਿਸਾਲ ਤਰਨ ਤਾਰਨ ਦੇ ਪਿੰਡ ਜੋਹਲ ਰਾਜੂ ਸਿੰਘ ਵਾਲਾ ਦੇ ਇਸ ਵਿਅਕਤੀ ਤੋ ਮਿਲਦੀ ਹੈ ਇਹ ਹੈ ਤਰਨ ਤਾਰਨ ਦੇ ਪਿੰਡ ਰਾਜੂ ਜੋਹਲ ਸਿੰਘ ਵਾਲਾ ਦਾ ਗੁਰਨਾਮ ਸਿੰਘ ਇਸਦੇ ਸਰੀਰ ਤੇ ਪਏ ਇਹ ਨਿਸ਼ਾਨ ਅੱਜ ਵੀ ਯੂਪੀ ਪੁਲਿਸ ਵੱੱਲੋ ਪੀਲੀਭੀਤ ਜੇਲ ਵਿੱਚ ਸਿੱਖ ਕੈਦੀਆਂ ‘ਤੇ ਕੀਤੇ ਤਸ਼ਦੱਦ ਦੀ ਕਹਾਣੀ ਬਿਆਨ ਕਰ ਰਹੇ ਹਨ। ਗੁਰਨਾਮ ਸਿੰਘ ਨੂੰ ਪਹਿਲਾਂ ਤਰਨ ਤਾਰਨ ਪੁਲਿਸ ਵੱਲੋ ਖਾੜਕੂ ਹੋਣ ਦੇ ਸ਼ੱਕ ਵੱਜੋ ਚੁੱਕਿਆ ਗਿਆ ਅਤੇ ਕਰੀਬ ਤਿੰਨ ਮਹੀਨੇ ਤੱਕ ਆਪਣੀ ਨਜ਼ਾਇਜ ਹਿਰਾਸਤ ਵਿੱਚ ਰੱਖਣ ਤੋ ਬਾਅਦ ਪੁਲਿਸ ਨੇ ਗੁਰਨਾਮ ਨੂੰ ਯੂਪੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਜਿਸ ਤੋ ਬਾਅਦ ਯੂਪੀ ਪੁਲਿਸ ਵੱਲੋ ਉਸਨੂੰ ਕੁਝ ਸਮਾਂ ਆਪਣੀ ਹਿਰਾਸਤ ਵਿੱਚ ਰੱਖਣ ਤੋ ਬਾਅਦ ਜੰਗਲਾਂ ਵਿੱਚ ਫਰਜੀ ਪੁਲਿਸ ਮੁਕਾਬਲਾ ਦੱਸ ਕੇ ਉਸ ਉੱਪਰ ਵੱਡੇ ਪੱਧਰ ‘ਤੇ ਅਸਲੇ ਬਰਾਮਦਗੀ ਦਿਖਾ ਕੇ ਉਸ ਨੂੰ ਪੀਲੀਭੀਤ ਜੇਲ ਵਿੱਚ ਬੰਦ ਕਰ ਦਿੱਤਾ ਗਿਆ।
ਪੀੜਤ ਗੁਰਨਾਮ ਨੇ ਦੱਸਿਆਂ ਕਿ ਜੇਲ੍ਹ ਦੀ ਬੈਰਕ ਨੰਬਰ ਸੱਤ ਵਿੱਚ ਸਿੱਖ ਕੈਦੀ ਬੰਦ ਸਨ ਜੋ ਕਿ ਪੂਜਾ ਪਾਠ ਕਰਦੇ ਸਨ ਤੇ ਉਹਨਾਂ ਵੱਲੋ ਸਿਗਰੇਟ ਬੀੜੀ ਵਾਲੇ ਕੈਦੀਆਂ ਨੂੰ ਉੱਕਤ ਬੈਰਕ ਵਿੱਚ ਨਾ ਵਾੜਨ ਦਾ ਵਿਰੋਧ ਕੀਤਾ ਜਾ ਰਿਹਾ ਸੀ ਪਰ ਜੇਲ੍ਹ ਵੱਲੋਂ ਉਹਨਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦਿਆਂ ਸਿਗਰੇਟ ਬੀੜੀ ਵਾਲਿਆ ਨੂੰ ਬੈਰਕ ਵਿੱਚ ਵਾੜਿਆ ਜਾ ਰਿਹਾ ਸੀ। ਗੁਰਨਾਮ ਅਨੁਸਾਰ ਅੱਠ ਅਤੇ ਨੋ ਨਵੰਬਰ 1994 ਦੀ ਰਾਤ ਜਦ ਸਾਰੇ ਕੈਦੀ ਸੁੱਤੇ ਪਏ ਸਨ ਤਾਂ ਅੱਧੀ ਰਾਤ ਵੇਲੇ ਯੂਪੀ ਪੁਲਿਸ ਦੇ ਮੁਲਾਜ਼ਮਾਂ ਵੱਲੋ ਜੇਲ੍ਹ ਦੀ ਬੈਰਕ ਨੰਬਰ ਸੱਤ ਦਾ ਦਰਵਾਜਾ ਖੋਲ ਕੇ ਇੱਕ ਦਮ ਡਾਂਗਾ ਤੇ ਹੋਰ ਹਥਿਆਰਾਂ ਨਾਲ ਸਿੱਖ ਕੈਦੀਆਂ ‘ਤੇ ਜਾਨ ਲੈਵਾ ਹਮਲਾ ਬੋਲ ਦਿੱਤਾ ਅਤੇ ਬੈਰਕ ਵਿੱਚ ਬੰਦ 28 ਸਿੱਖ ਕੈਦੀਆਂ ਦੀ ਛੱਲੀਆਂ ਵਾਗ ਕੁਟਾਈ ਕੀਤੀ ਗਈ, ਇਹ ਕਾਰਾ ਸਵੇਰੇ ਤੜਕੇ ਤੱਕ ਚੱਲਦਾ ਰਿਹਾ।
ਗੁਰਨਾਮ ਨੇ ਦੱਸਿਆਂ ਕਿ ਪੁਲਿਸ ਨੇ ਕੁੱਟਮਾਰ ਤੋ ਬਾਅਦ ਅਦਮੋਏ ਹੋਏ ਉੱਕਤ ਸਿੱਖਾਂ ਨੂੰ ਪਾਣੀ ਵੀ ਨਹੀ ਦਿੱਤਾ। ਗੁਰਮੁਖ ਨੇ ਦੱਸਿਆਂ ਕਿ ਕੁੱਟਮਾਰ ਦਾ ਸ਼ਿਕਾਰ ਲੋਕਾਂ ਨੂੰ ਜੇਲ੍ਹ ਦੀ ਸਫਾਈ ਕਰ ਰਹੇ ਲੋਕਾਂ ਵੱਲੋ ਸਫਾਈ ਵਾਲੀਆਂ ਲੀਰਾਂ ਗਿੱਲੀਆਂ ਕਰ ਕਰ ਅੰਦਰ ਸੁੱਟੀਆਂ ਗਈਆਂ ਜਿਹਨਾਂ ਵਿੱਚ ਉਹਨਾਂ ਦੇ ਕੁੱਟਮਾਰ ਕਾਰਨ ਅਤੇ ਉਹਨਾਂ ਦੇ ਜਖਮਾਂ ਵਿੱਚੋ ਨਿੱਕਲ ਰਿਹਾ ਖੂਨ ਵੀ ਸ਼ਾਮਲ ਸੀ। ਉਹ ਉਹਨਾਂ ਨੇ ਚੂਸ ਚੂਸ ਕੇ ਆਪਣੀ ਪਿਆਸ ਉੱਕਤ ਸਮੇ ਬੁਝਾਈ ਸੀ। ਗੁਰਨਾਮ ਨੇ ਪੁਲਿਸੀਆਂ ਕਹਿਰ ਦੇ ਜ਼ਖਮ ਦਿਖਾਉਦਿਆ ਦੱਸਿਆਂ ਕਿ ਪੁਲਿਸ ਨੇ ਸਿੱਖ ਕੈਦੀ ਨੂੰ ਪੀਣ ਲਈ ਇੱਕ ਘੁੱਟ ਪਾਣੀ ਵੀ ਨਾ ਦਿੱਤਾ ਜਿਸ ਨਾਲ ਜਖਮਾਂ ਦੀ ਤਾਬ ਨਾ ਝੱਲਦਿਆਂ ਲਾਭ ਸਿੰਘ ,ਜੀਤ ਸਿੰਘ ਅਤੇ ਕਾਰਜ ਸਿੰਘ ਅਤੇ ਕੁਝ ਹੋਰ ਸਿੱਖ ਕੈਦੀ ਆਪਣੇ ਪ੍ਰਾਣ ਤਿਆਗ ਗਏ।
ਗੁਰਨਾਮ ਸਿੰਘ ਅਨੁਸਾਰ ਬਾਅਦ ਵਿੱਚ ਪੁਲਿਸ ਨੇ ਦਰਵਾਜੇ ਦਾ ਜੰਗਲਾ ਤੋੜ ਕੇ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਕੀ ਇਹ ਭੱਜਣ ਦੀ ਕੋਸ਼ਿਸ ਕਰ ਰਹੇ ਸਨ। ਗੁਰਨਾਮ ਅਨੁਸਾਰ ਪੁਲਿਸ ਨੇ ਇੰਨੀ ਬੁਰੀ ਤਰ੍ਹਾਂ ਉਹਨਾਂ ਨੂੰ ਕੁਟਿਆ ਕਿ ਉਹਨਾਂ ਦੀ ਲੱਤਾਂ ਬਾਹਾਂ ਕੁੱਟ ਨਾਲ ਬੇਕਾਰ ਹੋ ਗਈਆਂ ਉਸ ਤੋ ਬਾਅਦ ਗੱਲ ਅਖਬਾਰਾਂ ਵਿੱਚ ਆਉਣ ਤੋ ਬਾਅਦ ਜ਼ਖਮੀ ਕੈਦੀਆਂ ਨੂੰ ਪੁਲਿਸ ਪੀਲੀਭੀਤ ਹਸਪਤਾਲ ਵਿੱਚ ਲੈ ਗਈ ਜਿਥੇ ਡਾਕਟਰਾਂ ਵੱਲੋ ਸਿੱਖ ਹੋਣ ਕਾਰਨ ਉਹਨਾਂ ਦੇ ਜਬਰੀ ਪੈਰ ਕੱਟਣ ਦੀ ਗੱਲ ਕਹੀ ਗਈ ਲੇਕਿਨ ਉਥੇ ਵਰਿੰਦਰ ਨਾਮ ਦਾ ਐਮ ਐਲ ਸੀ ਜੋ ਕਿ ਮੇਨਕਾ ਗਾਂਧੀ ਦਾ ਰਿਸ਼ਤੇ ਵਿੱਚ ਭਰਾ ਸੀ ਉਸ ਵੱਲੋ ਹਸਪਤਾਲ ਦਾ ਦੋਰਾ ਕੀਤਾ ਗਿਆ। ਉਹਨਾਂ ਨੇ ਸਾਰੀ ਗੱਲ ਉਹਨਾਂ ਦੇ ਨੋਟਿਸ ਵਿੱਚ ਲਿਆਂਦੀ ਅਤੇ ਉਸ ਤੋ ਬਾਅਦ ਉਸ ਅਤੇ ਉਸਦੇ ਦੋ ਹੋਰ ਸਾਥੀਆਂ ਨੂੰ ਇਲਾਜ ਲਈ ਲਖਨਾਊ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਜਿਥੇ ਇੱਕ ਪੰਜਾਬੀ ਡਾਕਟਰ ਸੀ ਉਸ ਵੱਲੋ ਉਹਨਾਂ ਦੀ ਚੰਗੀ ਦੇਖ ਭਾਲ ਕੀਤੀ ਗਈ ਅਤੇ ਸਾਡੇ ਪੈਰਾਂ ਦੀ ਖਰਾਬ ਹੱਡੀਆਂ ਅਤੇ ਗੱਲਿਆ ਮਾਸ ਬਾਹਰ ਕੱਢਕੇ ਉਹਨਾਂ ਦੇ ਪੈਰ ਕੱਟਣ ਤੋਂ ਬਚਾ ਦਿੱਤੇ ਗਏ।
ਗੁਰਨਾਮ ਅਨੁਸਾਰ ਅਗਰ ਉਹ ਪੀਲੀਭੀਤ ਹਸਪਤਾਲ ਵਿੱਚ ਰਹਿੰਦੇ ਤਾ ਉਹਨਾਂ ਦੇ ਪੈਰ ਉਥੇ ਕੱਟ ਦਿੱਤੇ ਜਾਣੇ ਸਨ ਬਾਅਦ ਵਿੱਚ ਉਹਨਾਂ ਪਾਸ ਸੀ.ਬੀ ਆਈ ਦੀ ਇਨਕਵਾਰੀ ਤੋ ਬਾਅਦ ਪੁਲਿਸ ਕਰਮਚਾਰੀਆਂ ਖਿਲਾਫ ਕੇਸ ਦਰਜ ਹੋ ਗਿਆ। ਗੁਰਨਾਮ ਅਨੁਸਾਰ ਲੋਕ ਸਭਾ ਵਿੱਚ ਇਹ ਮਾਮਲਾ ਉੱਠਣ ਤੋਂ ਬਾਅਦ ਅਸੀ ਸੋਚਿਆ ਸੀ ਕਿ ਹੁਣ ਸਾਡੀਆਂ ਗਵਾਹੀਆਂ ਹੋਣਗੀਆਂ ਅਤੇ ਸਾਨੂੰ ਇਨਸਾਫ ਮਿਲੇਗਾ ਲੇਕਿਨ ਮੁਲਾਈਮ ਸਿੰਘ ਯਾਦਵ ਨੇ ਦੱਸਿਆਂ ਕਿ ਇਹ ਕੇਸ ਤਾ ਸਰਕਾਰ ਨੇ 2007 ਵਿੱਚ ਅਦਾਲਤ ਤੋ ਵਾਪਸ ਲੈ ਲਿਆ ਸੀ ਕੋਈ ਮੋਕੇ ਦਾ ਗਵਾਹ ਨਹੀ ਸੀ। ਗੁਰਨਾਮ ਸਿੰਘ ਨੇ ਦੱਸਿਆਂ ਕਿ ਸਾਨੂੰ ਸਾਰਿਆਂ ਨੂੰ ਟਾਂਡਾ ਦੇ ਅਧੀਨ ਜੇਲ ਵਿੱਚ ਬੰਦ ਕੀਤਾ ਗਿਆ ਸੀ ਲੇਕਿਨ ਫਿਲਮ ਅਭਨੇਤਾ ਸੰਜੈ ਦੱਤ ਤੇ ਲੱਗੀ ਟਾਂਡਾ ਨੂੰ ਖਤਮ ਕਰਨ ਕਾਰਨ ਉਹਨਾਂ ਨੂੰ ਜੇਲ ਤੋ ਮਜਬੂਰੀ ਵਿੱਚ ਉਸ ਸਮੇ ਦੀ ਸਰਕਾਰ ਵੱਲੋ ਰਿਹਾ ਕੀਤਾ ਗਿਆ।
ਗੁਰਨਾਮ ਸਿੰਘ ਨੇ ਕਿਹਾ ਕਿ ਆਪਣੇ ਨਾਲ ਹੋਏ ਅਣ ਮਨੁੱਖੀ ਵਤੀਰੇ ਖਿਲਾਫ ਉਹਨਾਂ ਵੱਲੋ ਉੱਚ ਅਦਾਲਤਾ ਤੱਕ ਪਹੁੰਚ ਕਰਨ ਦੇ ਬਾਵਜੂਦ ਵੀ ਉਹਨਾਂ ਦੇ ਕੇਸ ਦਾ ਹਾਲੇ ਤੱਕ ਕੋਈ ਨਿਪਟਾਰਾ ਨਹੀ ਹੋਇਆ ਹੈ। ਗੁਰਨਾਮ ਸਿੰਘ ਨੇ ਦੱਸਿਆਂ ਕਿ ਆਪਣੇ ਆਪ ਅਤੇ ਆਪਣੇ ਹੋਰ ਸਾਥੀਆਂ ਨਾਲ ਹੋਏ ਇਸ ਅਣ ਮਨੁੱਖੀ ਵਰਤਾਰੇ ਦੇ ਇਨਸਾਫ ਲੈਣ ਲਈ ਕਰੀਬ ਉਹ ਢਾਈ ਦਹਾਕਿਆ ਤੋ ਧੱਕੇ ਖਾ ਰਹੇ ਹਨ ਲੇਕਿਨ ਹਾਲੇ ਤੱਲ ਇਨਸਾਫ ਨਹੀ ਮਿਲਿਆ।
ਗੁਰਨਾਮ ਸਿੰਘ ਨੇ ਕਿਹਾ ਕਿ ਉੱਕਤ ਸਾਰੇ ਕਾਰੇ ਸਮੇ ਦੀਆਂ ਸਰਕਾਰਾਂ ਵੱਲੋ ਕਰਵਾਏ ਜਾਂਦੇ ਹਨ ਅਤੇ ਅਗਰ ਸਰਕਾਰੀ ਬੰਦੇ ਨੂੰ ਕਿਸੇ ਵੀ ਆਮ ਆਦਮੀ ਵੱਲੋ ਮਾੜੀ ਜਿਹੀ ਖਰੋਚ ਵੀ ਲਗਾ ਦਿੱਤੀ ਜਾਂਦੀ ਹੈ ਉਸਨੂੰ ਤੁਰੰਤ ਸਜਾ ਦਿੱਤੀ ਜਾਂਦੀ ਹੈ। ਗੁਰਨਾਮ ਸਿੰਘ ਨੇ ਕਿਹਾ ਸਾਡੇ ਦੇਸ਼ ਦੇ ਕਾਨੂੰਨ ਤੇ ਖੇਦ ਪ੍ਰਗਟ ਕਰਦਿਆਂ ਕਿਹਾ ਕਿ ਇਸ ਦੇਸ਼ ਵਿੱਚ ਲੀਡਰ ਦਾ ਕੱਤਲ ਹੋ ਗਿਆ, ਸਰਕਾਰੀ ਬੰਦੇ ਨਾਲ ਕੋਈ ਵਧੀਕੀ ਹੋਈ ਉਸ ਲਈ ਸਜਾ ਹੈ। ਲੇਕਿਨ ਸਾਡੇ ਵਰਗੇ ਕਈ ਹਜ਼ਾਰਾ ਲੋਕ ਸਮੇ ਦੀਆਂ ਸਰਕਾਰਾਂ ਦੀ ਧੱਕੇਸ਼ਾਹੀ ਦੇ ਸ਼ਿਕਾਰ ਹੋਏ ਹਨ ਉਹਨਾਂ ਨੂੰ ਅੱਜ ਤੱਕ ਇਨਸਾਫ ਨਹੀ ਦਿੱਤਾ ਜਾ ਰਿਹਾ ਹੈ ਗੁਰਨਾਮ ਸਿੰਘ ਜੋਹਲ ਨੇ ਦੁੱਖ ਪ੍ਰਗਟ ਕਰਦਿਆ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਸਰਕਾਰੀ ਬੰਦੇ ਆਮ ਨਿਰਦੋਸ਼ ਜਨਤਾ ਚਾਹੇ ਦਿੱਲੀ ਸਿੱਖ ਕੱਤਲੋ ਗਾਰਤ ਹੋਵੇ ਉਹਨਾਂ ਦੇ ਦੋਸ਼ੀਆਂ ਨੂੰ ਹੁਣ ਤੱਕ ਸਜਾਂ ਦੇਣ ਦੀ ਥਾਂ ਕੁਰਸੀਆਂ ਤੇ ਨਿਵਾਜ ਰਹੀ ਹੈ ਤੇ ਇਹ ਸਿਲਸਿਲਸਾ ਅੱਜ ਵੀ ਜਾਰੀ ਹੈ ਗੁਰਨਾਮ ਸਿੰਘ ਨੇ ਦਾਅਵਾ ਕੀਤਾ ਕੀ ਸਿੱਖ ਅੱਜ ਵੀ ਤੇ ਉਸ ਸਮੇ ਵੀ ਕਿਸੇ ਵੀ ਵੱਖ ਦੇਸ਼ ਦੀ ਮੰਗ ਨਹੀ ਕਰ ਰਹੇ ਸਨ ਅਤੇ ਆਪਣੇ ਹੱਕਾਂ ਦੀ ਮੰਗ ਕਰ ਰਹੇ ਸਨ। ਪੀੜਤ ਗੁਰਨਾਮ ਨੇ ਦੱਸਿਆ ਕਿ ਸਮੇ ਦੀਆਂ ਸਰਕਾਰਾਂ ਵੱਲੋ ਆਪਣੇ ਫਾਇਦੇ ਮੁਤਾਬਿਕ ਸਿੱਖਾਂ ਦੀ ਨਸ਼ਲਕੁਸ਼ੀ ਕੀਤੀ ਗਈ ਸੀ ਤੇ ਅੱਜ ਵੀ ਸਿੱਖਾਂ ਨੂੰ ਇਨਸਾਫ ਲੈਣ ਲਈ ਧੱਕੇ ਖਾਣੇ ਪੈ ਰਹੇ ਹਨ। ਗੁਰਨਾਮ ਸਿੰਘ ਜੋਹਲ ਨੇ ਦੱਸਿਆਂ 1994 ਵਿੱਚ ਸਿੱਖਾਂ ਤੇ ਜੇਲ ਵਿੱਚ ਹੋਏ ਤਸ਼ਦੱਦ ਦਾ ਉਹ ਇੱਕੋ ਇੱਕ ਗਵਾਹ ਹੈ ਅਤੇ ਅੱਜ ਜਿੰਦਾ ਹੈ ਤੇ ਗਵਾਹੀ ਦੇਣ ਲਈ ਤਿਆਰ ਹੈ ਗੁਰਨਾਮ ਨੇ ਕਿਹਾ ਕਿ ਸਰਕਾਰਾਂ ਅਤੇ ਮਾਨਯੋਗ ਅਦਾਲਤਾ ਸਮਾਂ ਲਗਾਂ ਰਹੀਆਂ ਹਨ ਤਾਂ ਜੋ ਸਾਰੇ ਗਵਾਹ ਬਾਕੀਆਂ ਵਾਂਗ ਮਰ ਜਾਣ ਅਤੇ ਬੇਕਸੂਰੇ ਸਿੱਖਾਂ ਤੇ ਜੁਲਮ ਕਰਨ ਵਾਲਿਆ ਨੂੰ ਇਨਸਾਫ ਨਹੀ ਮਿੱਲ ਰਿਹਾ। ਗੁਰਨਾਮ ਨੇ ਕਿਹਾ ਕਿ ਮੈ ਜਿੰਦਾਂ ਹਾਂ ਸਾਨੂੰ ਇਨਸਾਫ ਦੇਵੋ ਮੈੇ ਅੱਜ ਵੀ ਗਵਾਹੀ ਦੇਣ ਲਈ ਉਹ ਤਿਆਰ ਹਾਂ ਪਰ ਸਿੱਖ ਹੋਣ ਦੇ ਨਾਤੇ ਉਹਨਾਂ ਨੂੰ ਨਾ ਹੀ ਉਦੋ ਹੀ ਨਾ ਹੀ ਹੁਣ ਹੀ ਕੋਈ ਇਨਸਾਫ ਮਿਲਿਆ ਨਾਲ ਹੀ ਹੁਣ ਗੁਰਨਾਮ ਸਿੰਘ ਨੇ ਸਰਕਾਰ ਨੂੰ ਅਪੀਲ ਕਰਦਿਆ ਕਿਹਾ ਕਿ ਕਾਂਡ ਦੇ ਦੋਸ਼ੀ ਪੁਲਿਸ ਕਰਮਚਾਰੀਆਂ ਨੂੰ ਸਜ਼ਾ ਦੇ ਕੇ ਸ਼ਹੀਦ ਅਤੇ ਜ਼ਖਮੀ ਹੋਏ ਲੋਕਾਂ ਦੇ ਪਰਿਵਾਰਕ ਮੈਬਰ ਨੂੰ ਇਨਸਾਫ ਦਿਵਾਇਆ ਜਾਵੇ ਗੁਰਨਾਮ ਨੇ ਕਿਹਾ ਕਿ ਜੋ ਵੀ ਕਾਂਡ ਹੋਇਆਂ ਹੈ ਸਿੱਖੀ ਨੂੰ ਅੱਗੇ ਰੱਖ ਕੇ ਕੀਤਾ ਗਿਆ ਹੈ ਉਸ ਰਾਤ ਕਿਸੇ ਵੀ ਸਿੱਖ ਕੈਦੀ ਦਾ ਕੋਈ ਦੋਸ਼ ਨਹੀ ਸੀ
ਹੁਣ ਵੇਖਣਾ ਹੋਵੇਗਾ ਕਿ ਉੱਕਤ ਘੱਟਣਾ ਦੇ ਮੋਕੇ ਮੋਜੂਦ ਗਵਾਹਾਂ ਦੇ ਸਾਹਮਣੇ ਆਉਣ ਤੋ ਬਾਅਦ ਯੂ ਪੀ ਸਰਕਾਰ ਉੱਕਤ ਘੱਟਣਾ ਦੇ ਜਿੰਮੇਵਾਰ ਲੋਕਾਂ ਨੂੰ ਸਜ਼ਾ ਦਿਵਾਉਣ ਅਤੇ ਪੀੜਤ ਲੋਕਾਂ ਦੀ ਮਦਦ ਕਰਨ ਲਈ ਕੀ ਕਦਮ ਚੁੱਕਦੀ ਹੈ।