Corona Virus
ਕੋਰੋਨਾ, ਚੰਡੀਗੜ੍ਹ ਵਿੱਚ ਮਿਲੇ ਅੱਧਾ ਦਰਜਨ ਕੇਸ ਹੋਰ , ਕੁੱਲ ਮਰੀਜ ਹੋਏ 13

ਚੰਡੀਗੜ੍ਹ , 30 ਮਾਰਚ, ( ਬਲਜੀਤ ਮਰਵਾਹਾ ) : ਦੁਨੀਆ ਭਰ ਵਿੱਚ ਚੱਲ ਰਹੀ ਕੋਰੋਨਾ ਮਹਾਂਮਾਰੀ ਦਾ ਅਸਰ ਆਏ ਦਿਨ ਚੰਡੀਗੜ੍ਹ ਵਿੱਚ ਵੀ ਵੱਧਦਾ ਜਾ ਰਿਹਾ ਹੈ। ਸੋਮਵਾਰ ਨੂੰ ਇਸਦੇ 6 ਨਵੇਂ ਮਾਮਲੇ ਸਾਹਮਣੇ ਆਏ। ਪਹਿਲਾ ਨਵਾਂ ਮਾਮਲਾ ਕੈਨੇਡਾ ਵਾਸੀ 32 ਸਾਲਾਂ ਜੋੜੇ ਦਾ ਹੈ। ਇਸੇ ਤਰਾਂ 23 ਸਾਲਾਂ ਦੋ ਨੌਜਵਾਨ , ਇੱਕ 40 ਸਾਲਾਂ ਔਰਤ ਅਤੇ ਮੋਹਾਲੀ ਵਾਸੀ ਇੱਕ 33 ਸਾਲਾਂ ਪੁਰਸ਼ ਇਸ ਦਾ ਸ਼ਿਕਾਰ ਹੋਏ ਹਨ। ਇਹ ਸਾਰੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ 32 ਚੰਡੀਗੜ੍ਹ ਵਿਖੇ ਦਾਖ਼ਲ ਹਨ। ਇਹਨਾਂ ਨੂੰ ਮਿਲਾ ਕੇ ਸੋਹਣੇ ਸ਼ਹਿਰ ਵਿੱਚ ਇਸਦੇ ਕੁੱਲ 13 ਮਰੀਜ ਹੋ ਗਏ ਹਨ। 23 ਸਾਲਾਂ ਦੋਨੋ ਨੌਜਵਾਨ ਹਾਲ ਹੀ ਵਿੱਚ ਮਿਲੇ ਅੱਠਵੇਂ ਮਰੀਜ ਦੇ ਸੰਪਰਕ ਵਿੱਚ ਸਨ , ਜਦੋ ਕਿ 40 ਸਾਲਾਂ ਔਰਤ ਉਸਦੀ ਮਾਂ ਹੈ। ਗੋਰ ਕਰਨ ਲਾਇਕ ਹੈ ਕਿ ਪ੍ਰਸ਼ਾਸ਼ਨ ਵਲੋਂ ਕੱਲ ਹੀ ਰੋਜ਼ਾਨਾ ਸ਼ਹਿਰ ਵਿੱਚ ਬਾਜ਼ਾਰ 4 ਘੰਟੇ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਖੁੱਲੇ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਸਨ।