Governance
ਹੰਦਵਾੜਾ ਐਨਕਾਊਂਟਰ: 2 ਅੱਤਵਾਦੀ ਢੇਰ, ਫੌਜ ਦੇ 2 ਅਫਸਰਾਂ ਸਣੇ 4 ਜਵਾਨ ਤੇ JK ਪੁਲਿਸ ਦਾ ਇੱਕ SI ਸ਼ਹੀਦ

ਕਸ਼ਮੀਰ ਦੇ ਹੰਦਵਾੜਾ ਵਿੱਚ ਇੱਕ ਸਾਂਝੇ ਆਪ੍ਰੇਸ਼ਨ ਦੌਰਾਨ 2 ਆਰਮੀ ਅਫ਼ਸਰਾਂ ਸਮੇਤ 4 ਜਵਾਨ ਸ਼ਹੀਦ ਹੋ ਗਏ ਅਤੇ ਜੰਮੂ ਕਸ਼ਮੀਰ ਪੁਲਿਸ ਦਾ ਇਕ ਮੁਲਾਜ਼ਮ ਵੀ ਸ਼ਹੀਦ ਹੋ ਗਿਆ।
ਖ਼ੁਫ਼ੀਆ ਜਾਣਕਾਰੀ ਦੇ ਆਧਾਰ ‘ਤੇ ਦਸ ਦੇਈਏ ਕਿ ਅੱਤਵਾਦੀ ਕੁਪਵਾੜਾ ਜ਼ਿਲ੍ਹੇ ਦੇ ਚਾਂਗੀਮੂਲਾ ਦੇ ਇਕ ਘਰ ਦੇ ਨਾਗਰਿਕਾਂ ਨੂੰ ਕੈਦ ਕਰ ਲੈ ਕੇ ਜਾ ਰਹੇ ਸਨ। ਇਸ ਲਈ ਸੈਨਾ ਅਤੇ J&K ਪੁਲਿਸ ਨੇ ਸਾਂਝੀ ਮੁਹਿੰਮ ਚਲਾਈ। ਸੈਨਾ ਦੇ 5 ਜਵਾਨ ਅਤੇ J&K ਪੁਲਿਸ ਟਾਰਗੇਟ ਵਾਲੀ ਥਾਂ ਤੇ ਦਾਖਲ ਹੋਏ ਅਤੇ ਉੱਥੇ ਫ਼ਸੇ ਲੋਕਾਂ ਨੂੰ ਕੱਢਣ ਵਿੱਚ ਸਫ਼ਲ ਵੀ ਹੋਏ, ਪਰ ਇਸ ਦੌਰਾਨ ਅੱਤਵਾਦੀਆਂ ਨੇ ਜਵਾਨਾਂ ਦੀ ਟੀਮ ਉੱਤੇ ਹਮਲਾ ਕਰ ਦਿੱਤਾ। ਜਵਾਬੀ ਕਾਰਵਾਈ ਵਿੱਚ ਜਵਾਨਾਂ ਵੱਲੋਂ ਵੀ ਫਾਇਰ ਕੀਤੇ ਗਏ,ਜਿਸ ਨਾਲ 2 ਅੱਤਵਾਦੀ ਢੇਰ ਹੋ ਗਏ, ਪਰ ਇਸ ਹਮਲੇ ਵਿੱਚ 2 ਆਰਮੀ ਅਫ਼ਸਰ, 2 ਆਰਮੀ ਜਵਾਨ ਅਤੇ 1 J&K ਪੁਲਿਸ ਦਾ ਸਬ ਇੰਸਪੈਕਟਰ ਸ਼ਹੀਦ ਹੋ ਗਏ।