Connect with us

Punjab

ਹਰੀਸ਼ ਰਾਵਤ ਵੱਲੋਂ ਪੰਜ ਪਿਆਰਿਆਂ ਦੀ ਤੁਲਨਾ ਰਾਜਨੀਤੀਕ ਬੰਦਿਆ ਨਾਲ ਕਰਨਾ ਬਹੁਤ ਹੀ ਮੰਦਭਾਗੀ : ਜਥੇਦਾਰ

Published

on

jathedar.jpg1

ਅੰਮ੍ਰਿਤਸਰ : ਬੀਤੇ ਦਿਨੀਂ ਕਾਂਗਰਸ ਆਗੂ ਹਰੀਸ਼ ਰਾਵਤ ਵੱਲੋਂ ਰਾਜਨੀਤੀਕ ਲੋਕਾਂ ਦੀ ਤੁਲਨਾ ਪੰਜ ਪਿਆਰੇ ਸਾਹਿਬਾਨ ਨਾਲ ਕਰਨ ਦੇ ਬਿਆਨ ਦੀ ਅਜ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਵਲੌ ਨਿੰਦਿਆ ਕੀਤੀ ਗਈ ਅਤੇ ਉਹਨਾ ਕਿਹਾ ਕਿ ਇਹ ਰਾਜਨੀਤੀਕ ਲੋਕ ਅਜਿਹੀ ਬਿਆਨਾਂ ਵਿੱਚ ਵਰਤੇ ਸ਼ਬਦਾਂ ਦੀ ਵਰਤੋਂ ਗੁਰੇਜ ਕਰਨ ਅਤੇ ਪੰਜ ਪਿਆਰੇ ਸਾਹਿਬਾਨ ਦੀ ਤੁਲਨਾ ਇਹਨਾ ਸੰਸਾਰਿਕ ਅਤੇ ਰਾਜਨੀਤੀਕ ਲੋਕਾਂ ਨਾਲ ਕਰਨ ਤੋਂ ਗੁਰੇਜ ਕਰਨ, ਅਤੇ ਸਮਾਂ ਰਹਿੰਦਿਆਂ ਇਸ ਸੰਬਧੀ ਸਮੂਹ ਸਿਖ ਜਗਤ ਕੋਲੋਂ ਮਾਫੀ ਮੰਗਣ।

ਆਮਤੌਰ ਤੇ ਰਾਜਨੀਤੀ ਲੋਕ ਆਪਣੇ ਬਿਆਨਾਂ ਵਿਚ ਗੁਰਬਾਣੀ ਦੀਆ ਤੁਕਾਂ ਦੀ ਵਰਤੋ ਤੇ ਕਰਦੇ ਹਨ ਪਰ ਉਨ੍ਹਾਂ ਦੀ ਸੁਧਤਾ ਅਤੇ ਅਰਥਾਂ ਤੌ ਅਨਜਾਣ ਬਾਣੀ ਦੀ ਗਲਤ ਅਰਥਾਵਲੀ ਪੇਸ਼ ਕਰਦੇ ਹਨ ਜਿਸ ਤੋਂ ਉਹਨਾ ਨੂੰ ਗੁਰੇਜ ਕਰਨਾ ਚਾਹੀਦਾ ਹੈ।