India
ਚੰਡੀਗੜ੍ਹ ਦੀ ਹਰਨਾਜ਼ ਕੌਰ ਸੰਧੂ ਨੇ ਜਿੱਤਿਆ ਮਿਸ ਯੂਨੀਵਰਸ 2021 ਦਾ ਖਿਤਾਬ

ਚੰਡੀਗੜ੍ਹ:
ਮਿਸ ਯੂਨੀਵਰਸ 2021 ਦਾ ਤਾਜ ਭਾਰਤ ਦੀ ਹਰਨਾਜ਼ ਸੰਧੂ ਨੂੰ ਪਹਿਨਾਇਆ ਗਿਆ ਹੈ। 70ਵਾਂ ਮਿਸ ਯੂਨੀਵਰਸ ਮੁਕਾਬਲਾ ਇਸ ਸਾਲ 12 ਦਸੰਬਰ ਨੂੰ ਇਜ਼ਰਾਈਲ ਵਿੱਚ ਹੋਇਆ। ਇਸ ਮੁਕਾਬਲੇ ਦੇ ਸ਼ੁਰੂਆਤੀ ਪੜਾਅ ਵਿੱਚ 75 ਤੋਂ ਵੱਧ ਸੁੰਦਰ ਅਤੇ ਪ੍ਰਤਿਭਾਸ਼ਾਲੀ ਕੁੜੀਆਂ ਨੇ ਭਾਗ ਲਿਆ, ਪਰ ਸਿਰਫ਼ ਤਿੰਨ ਦੇਸ਼ਾਂ ਦੀਆਂ ਹੀ ਚੋਟੀ ਦੇ 3 ਵਿੱਚ ਥਾਂ ਬਣਾ ਸਕੀਆਂ, ਜਿਨ੍ਹਾਂ ਵਿੱਚੋਂ ਇੱਕ ਭਾਰਤ ਦੀ ਹਰਨਾਜ਼ ਸੰਧੂ ਸੀ।
ਸਾਲ 2000 ਵਿੱਚ ਲਾਰਾ ਦੱਤਾ ਦੇ ਤਾਜ ਜਿੱਤਣ ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਭਾਰਤ ਨੇ ਮਿਸ ਯੂਨੀਵਰਸ ਜਿੱਤੀ ਹੈ। ਇਜ਼ਰਾਈਲ ਦੇ ਈਲਾਟ ਵਿੱਚ ਹੋਏ ਮੁਕਾਬਲੇ ਵਿੱਚ ਪੈਰਾਗੁਏ ਦੀ ਨਾਦੀਆ ਫਰੇਰਾ ਫਸਟ ਰਨਰ-ਅੱਪ ਅਤੇ ਦੱਖਣੀ ਅਫਰੀਕਾ ਦੀ ਲਾਲੇਲਾ ਮਸਵਾਨੇ ਨੂੰ ਦੂਜੀ ਰਨਰ-ਅੱਪ ਚੁਣਿਆ ਗਿਆ ਹੈ। ਦੱਖਣੀ ਅਫਰੀਕਾ ਅਤੇ ਪੈਰਾਗੁਏ ਨੂੰ ਪਿੱਛੇ ਛੱਡ ਕੇ ਭਾਰਤ ਦੀ ਹਰਨਾਜ਼ ਸੰਧੂ ਨੇ ਬ੍ਰਹਿਮੰਡੀ ਸੁੰਦਰਤਾ ਦਾ ਤਾਜ ਆਪਣੇ ਸਿਰ ‘ਤੇ ਲਿਆ। ਇਸ ਸਮਾਰੋਹ ਦਾ ਹਿੱਸਾ ਬਣਨ ਲਈ ਭਾਰਤ ਤੋਂ ਦੀਆ ਮਿਰਜ਼ਾ ਵੀ ਪਹੁੰਚੀ। ਉਰਵਸ਼ੀ ਰੌਤੇਲਾ ਨੇ ਇਸ ਵਾਰ ਮਿਸ ਯੂਨੀਵਰਸ 2021 ਦੇ ਮੁਕਾਬਲੇ ਨੂੰ ਜੱਜ ਕੀਤਾ।