Haryana
ਹਰਿਆਣਾ ਸਰਕਾਰ ਨੇ ਲਿਆ ਵੱਡਾ ਫੈਸਲਾ, ਸ਼੍ਰੀ ਮਾਤਾ ਮਨਸਾ ਦੇਵੀ ਮੰਦਿਰ ਨੇੜੇ ਨਹੀਂ ਵਿਕਣਗੇ ਸ਼ਰਾਬ ਅਤੇ ਮੀਟ
ਸ਼੍ਰੀ ਮਾਤਾ ਮਨਸਾ ਦੇਵੀ ਮੰਦਿਰ ਦੇ ਖੇਤਰ ਨੂੰ ਹੋਲੀ ਕੰਪਲੈਕਸ ਐਲਾਨਿਆ ਗਿਆ ਹੈ। ਸ਼ਹਿਰੀ ਲੋਕਲ ਬਾਡੀ ਵਿਭਾਗ ਨੇ ਚਾਰ ਦੀਵਾਰੀ ਪੱਕੀ ਕਰ ਦਿੱਤੀ ਹੈ। ਹੁਣ ਇਸ ਦੇ ਅੰਦਰ ਸ਼ਰਾਬ ਅਤੇ ਮੀਟ ਦੋਵੇਂ ਨਹੀਂ ਵਿਕਣਗੇ। ਹੁਣ ਸ਼੍ਰੀ ਮਾਤਾ ਮਨਸਾ ਦੇਵੀ ਮੰਦਿਰ ਤੋਂ 2.5 ਕਿਲੋਮੀਟਰ ਦੇ ਘੇਰੇ ਵਿੱਚ ਸ਼ਰਾਬ ਅਤੇ ਮੀਟ ਦੀ ਵਿਕਰੀ ‘ਤੇ ਪੂਰਨ ਪਾਬੰਦੀ ਹੋਵੇਗੀ। ਇੱਥੇ ਕੋਈ ਮਾਸ ਨਹੀਂ ਕੱਟਿਆ ਜਾਵੇਗਾ।
ਹਰਿਆਣਾ ਦੇ ਵਧੀਕ ਮੁੱਖ ਸਕੱਤਰ ਅਰੁਣ ਗੁਪਤਾ ਨੇ ਬੁੱਧਵਾਰ ਨੂੰ ਹੋਲੀ ਕੰਪਲੈਕਸ ਦੀ ਚਾਰਦੀਵਾਰੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਵਿੱਚ ਚਾਰਦੀਵਾਰੀ ਨੂੰ ਪੁਆਇੰਟ ਏ, ਬੀ, ਸੀ ਅਤੇ ਡੀ ਵਿੱਚ ਵੰਡਿਆ ਗਿਆ ਹੈ। ਇਸ ਵਿੱਚ ਪੰਚਕੂਲਾ ਦੇ ਮਨਸਾ ਦੇਵੀ ਕੰਪਲੈਕਸ ਖੇਤਰ ਦੇ ਮਾਡਰਨ ਹਾਊਸਿੰਗ ਕੰਪਲੈਕਸ ਸੈਕਟਰ-4, 5 ਦੇ ਏਰੀਏ ਦੇ ਨਾਲ ਚੰਡੀਗੜ੍ਹ ਆਈਟੀ ਪਾਰਕ ਦੇ ਨਾਲ ਲੱਗਦੀ ਪੰਚਕੂਲਾ ਦੀ ਹੱਦ ਨੂੰ ਲਿਆ ਗਿਆ ਹੈ।