Haryana
ਹਾਕੀ ਖਿਡਾਰੀਆਂ ਲਈ ਹਰਿਆਣਾ ਸਰਕਾਰ ਦਾ ਵੱਡਾ ਐਲਾਨ
ਚੰਡੀਗੜ੍ਹ : ਭਾਰਤੀ ਹਾਕੀ ਟੀਮ ਵੱਲੋਂ ਉਲੰਪਿਕ ‘ਚ ਕਾਂਸੀ ਦਾ ਤਮਗਾ ਜਿੱਤਣ ਮਗਰੋਂ ਖਿਡਾਰੀਆਂ ‘ਤੇ ਇਨਾਮਾਂ ਦੀ ਝੜੀ ਲੱਗੀ ਹੋਈ ਹੈ ਇਸੇ ਦੌਰਾਨ ਹਰਿਆਣਾ ਸਰਕਾਰ ਵੱਲੋਂ ਵੀ ਆਪਣੇ ਸੂਬੇ ਦੇ 2 ਖਿਡਾਰੀਆਂ ਨੂੰ ਢਾਈ ਕਰੋੜ ਨਕਦ ਅਤੇ ਕਲਾਸ ਬੀ ਦੀ ਨੌਕਰੀ ਦੇਣ ਦਾ ਐਲਾਨ ਕੀਤਾ ਗਿਆ ਹੈ।
ਤੁਹਾਨੂੰ ਦੱਸ ਦਈਏ ਕਿ ਅੱਜ ਭਾਰਤ ਦੀ ਪੁਰਸ਼ ਹਾਕੀ ਟੀਮ ਨੇ 41 ਸਾਲਾਂ ਦੇ ਅੰਤਰਾਲ ਤੋਂ ਬਾਅਦ ਓਲੰਪਿਕ ਤਮਗਾ ਜਿੱਤਣ ਦਾ ਮਾਣ ਹਾਸਲ ਕੀਤਾ ਹੈ। ਭਾਰਤ ਨੇ ਟੋਕੀਓ ਓਲੰਪਿਕਸ ਵਿੱਚ ਕਾਂਸੀ ਦੇ ਤਮਗੇ ਲਈ ਰੋਮਾਂਚਕ ਮੈਚ ਵਿੱਚ ਜਰਮਨੀ ਨੂੰ 5-4 ਨਾਲ ਹਰਾਇਆ। ਤੁਹਾਨੂੰ ਦੱਸ ਦੇਈਏ ਕਿ ਭਾਰਤੀ ਟੀਮ ਸੈਮੀਫਾਈਨਲ ਵਿੱਚ ਬੈਲਜੀਅਮ ਤੋਂ ਹਾਰ ਗਈ ਸੀ। ਇਸ ਤੋਂ ਬਾਅਦ ਉਸ ਨੂੰ ਕਾਂਸੀ ਤਮਗਾ ਜਿੱਤਣ ਦਾ ਮੌਕਾ ਮਿਲਿਆ। ਇੱਕ ਸਮੇਂ ਭਾਰਤੀ ਟੀਮ ਜਰਮਨੀ ਤੋਂ 1-3 ਨਾਲ ਪਿੱਛੇ ਸੀ, ਪਰ 7 ਮਿੰਟ ਵਿੱਚ ਚਾਰ ਗੋਲ ਕਰਨ ਨਾਲ ਭਾਰਤੀ ਖਿਡਾਰੀਆਂ ਨੇ ਮੈਚ ਦੀ ਦਿਸ਼ਾ ਮੋੜ ਦਿੱਤੀ।