Corona Virus
ਸਰਕਾਰ ਨੇ ਨੌਂ ਜ਼ਿਲ੍ਹਿਆਂ ‘ਚ ਸਖ਼ਤੀ ਦੌਰਾਨ ਹਰਿਆਣਾ ‘ਚ ਵੀ ਲਗਾਇਆ ਵੀਕੈਂਡ ਲੌਕਡਾਊਨ

ਕੋਰੋਨਾ ਮਹਾਂਮਾਰੀ ਸਾਰੇ ਦੇਸ਼ ‘ਚ ਇਨ੍ਹੀਂ ਜ਼ਿਆਦਾ ਫੈਲ ਗਈ ਹੈ ਕਿ ਨੂੰ ਮੱਦੇਨਜ਼ਰ ਰੱਖਦੇ ਹੇਏ ਹਰਿਆਣਾ ਸਰਕਾਰ ਨੇ ਸੂਬੇ ‘ਚ ਵੀਕੈਂਡ ਲਾਕਡਾਊਨ ਦਾ ਐਲਾਨ ਕਰ ਦਿੱਤਾ ਹੈ। ਹਰਿਆਣਾ ਸਰਕਾਰ ਦੇ ਵੀਕੈਂਡ ਲਾਕਡਾਊਨ ਦੀ ਖ਼ਬਰਾਂ ਪਿਛਲੇ ਕਈ ਦਿਨਾਂ ਤੋਂ ਆ ਰਹਿਆ ਹਨ। ਇਸ ਦੌਰਾਨ ਸੂਬਾ ਸਰਕਾਰ ਵੱਲੋਂ ਐਲਾਨ ਕੀਤੇ ਲਾਕਡਾਊਨ ਦਰਮਿਆਨ ਅੱਜ ਰਾਤ 10 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤਕ ਵੀਕੈਂਡ ਲਾਕਡਾਊਨ ਰਹੇਗਾ। ਜਿਨ੍ਹਾਂ ਜ਼ਿਲ੍ਹਿਆਂ ‘ਚ ਲਾਕਡਾਊਨ ਲਗਾਇਆ ਗਿਆ ਹੈ ਉਨ੍ਹਾਂ ‘ਚ ਗੁਰੂਗ੍ਰਾਮ, ਸੋਨੀਪਤ , ਰੋਹਤਕ, ਕਰਨਾਲ, ਸਿਰਸਾ, ਫਤਿਹਾਬਾਦ ਸ਼ਾਮਲ ਹਨ। ਇਸ ਤੋਂ ਉਪਰੰਤ ਕੁਝ ਜਰੂਰੀ ਸੇਵਾਵਾਂ ਛੱਡ ਕੇ ਸਾਰਿਆਂ ‘ਤੇ ਪਾਬੰਦੀ ਲਗਾਈ ਗਈ ਹੈ। ਨਾਲ ਹੀ ਇਸ ਵੀਕੈਂਡ ਲਾਕਡਾਊਨ ਦੌਰਾਨ ਕਿਸੇ ਵੀ ਵਿਅਕਤੀ ਨੂੰ ਘਰ ਤੋਂ ਬਾਹਰ ਨਿਕਲਣ ਦੀ ਸਖਤ ਮਨਾਹੀ ਹੈ।
ਇਸ ਦੌਰਾਨ ਜਿਨ੍ਹਾਂ ਕਰਮਚਾਰੀਆਂ ਨੂੰ ਛੋਟ ਦਿੱਤੀ ਗਈ ਹੈ ਉਹ ਇਹ ਹਨ ਕਿ ਜੋ ਕਾਨੂੰਨ ਵਿਵਸਥਾ, ਐਮਰਜੈਂਸੀ ਤੇ ਮਿਊਂਸਪਲ ਸੇਵਾਵਾਂ,ਡਿਊਟੀਆਂ ਦੇ ਨਾਲ ਕਾਰਜਕਾਰੀ ਮੈਜਿਸਟਰੇਟ, ਪੁਲਿਸ ਕਰਮਚਾਰੀ, ਤੇ ਸਿਹਤ ਕਰਮਚਾਰੀ, ਮਿਲਟਰੀ/ਸੀ.ਏ.ਪੀ. ਮੀਡੀਆ ਕਰਮਚਾਰੀ ਤੇ ਬਿਜਲੀ ਕਾਮੇ, ਅੱਗ ਬੁਝਾਊ ਕਰਮਚਾਰੀਆਂ ਇਹ ਸਭ ਹਨ ਜਿਨ੍ਹਾਂ ਨੂੰ ਛੋਟ ਦਿੱਤੀ ਗਈ ਹੈ। ਇਸ ਦੌਰਾਨ ਮੈਡੀਕਲ ਕਰਮਚਾਰੀ, ਨਰਸਾਂ, ਪੈਰਾ ਮੈਡੀਕਲ ਲਈ ਆਵਾਜਾਈ ਤੇ ਹੋਰ ਹਸਪਤਾਲ ਸਹਾਇਕ ਸੇਵਾਵਾਂ ਨੂੰ ਇਜਾਜ਼ਤ ਹੋਵੇਗੀ। ਸ਼ੁੱਕਰਵਾਰ ਨੂੰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸ਼ੁੱਕਰਵਾਰ ਨੂੰ ਕੋਰੋਨਾ ਟੀਕੇ ਦੀ ਪਹਿਲੀ ਖੁਰਾਕ ਲਈ ਹੈ। ਨਾਲ ਹੀ ਉਨ੍ਹਾਂ ਨੇ ਕਈ ਯੋਗ ਲੋਕਾਂ ਨੂੰ ਟੀਕਾਕਰਨ ਦੀ ਅਪੀਲ ਕੀਤੀ ਹੈ। ਖੱਟਰ ਨੇ ਟੀਕੇ ਦੀ ਪਹਿਲੀ ਖੁਰਾਕ ਲੈਣ ਤੋਂ ਬਾਅਦ ਕਿਹਾ ਕਿ ਆਓ, ਇਕ ਸੁਰੱਖਿਅਤ ਤੇ ਸਿਹਤਮੰਦ ਰਾਸ਼ਟਰ ਦੀ ਉਸਾਰੀ ਤੇ ਭਾਰਤ ਨੂੰ ਕੋਰੋਨਾ ਮੁਕਤ ਬਣਾਉਣ ‘ਚ ਯੋਗਦਾਨ ਪਾਈਏ।