Punjab
ਕਰਨਾਟਕਾ ਵਿੱਚ ਸਿੱਖ ਬੀਬੀ ਦੇ ਕਕਾਰਾਂ ਦੀ ਬੇਅਦਬੀ ਦੀ ਵੀ ਕੜੇ ਸ਼ਬਦਾਂ ਵਿੱਚ ਕੀਤੀ ਨਿੰਦਾ।

ਗੁਰਦਾਸਪੁਰ: ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਜ਼ਿਲੇ ਗੁਰਦਾਸਪੁਰ ਦੇ ਪਿੰਡ ਗੋਧਰਪੁਰ ਵਿਖੇ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿਚ ਕਰਵਾਇਆ ਗਿਆ ਗੁਰਮਤ ਸਮਾਗਮ, ਜਿਸ ਵਿਚ ਐਸ ਜੀ ਪੀ ਸੀ ਪ੍ਰਧਾਨ ਜਥੇਦਾਰ ਹਰਜਿੰਦਰ ਸਿੰਘ ਧਾਮੀ ਸਮੇਤ ਐਸ ਜੀ ਪੀ ਸੀ ਮੈਂਬਰ ਅਤੇ ਸੰਤ ਸਮਾਜ ਦੇ ਆਗੂਆਂ ਨੇ ਭਰੀ ਹਾਜ਼ਰੀ. ਇਸ ਮੌਕੇ ਤੇ ਪ੍ਰਧਾਨ ਧਾਮੀ ਨੇ ਕਰਨਾਟਕਾ ਅੰਦਰ ਸਿੱਖ ਬੀਬੀ ਦੇ ਕਕਾਰਾਂ ਦੀ ਬੇਅਦਬੀ ਦੀ ਕਰੜੇ ਸ਼ਬਦਾਂ ਚ ਕੀਤੀ ਨਿੰਦਾ ਅਤੇ ਕਰਤਾਰਪੁਰ ਸਾਹਿਬ ਦੇ ਲਾਂਘੇ ਸੰਬੰਧੀ ਨਿਯਮਾਂ ਵਿੱਚ ਹੋਰ ਛੋਟ ਦੇਣ ਦੀ ਸਰਕਾਰ ਨੂੰ ਅਪੀਲ. ਇਸ ਦੇ ਨਾਲ ਹੀ ਯੂਕਰੇਨ ਅੰਦਰ ਫਸੇ ਭਾਰਤੀ ਵਿਦਿਆਰਥੀਆਂ ਨੂੰ ਜਲਦੀ ਤੋਂ ਜਲਦੀ ਵਾਪਸ ਦੇਸ਼ ਲਿਆਉਣ ਲਈ ਪੁਖਤਾ ਇੰਤਜ਼ਾਮ ਕਰਨ ਦੀ ਭਾਰਤ ਸਰਕਾਰ ਨੂੰ ਅਪੀਲ.