Corona Virus
ਕੋਰੋਨਾ ਵਾਇਰਸ ਨੂੰ ਮੱਦੇਨਜ਼ਰ ਰੱਖਦਿਆਂ ਸਿਹਤ ਵਿਭਾਗ ਵੱਲੋਂ ਰੈਂਡਮ ਚੈਕਿੰਗ ਮੁਹਿੰਮ ਦੀ ਸ਼ੁਰੂਆਤ

ਫਿਰੋਜ਼ਪੁਰ, 16 ਅਪ੍ਰੈਲ : ਸਿਵਲ ਸਰਜਨ ਫਿਰੋਜ਼ਪੁਰ ਡਾ. ਨਵਦੀਪ ਸਿੰਘ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਬਲਵੀਰ ਕੁਮਾਰ ਸੀ.ਐੱਚ. ਸੀ. (ਕਮਿਊਨਿਟੀਹੈਲਥ ਸੈਂਟਰ) ਗੁਰੂਹਰਸਹਾਏ ਦੇ ਦਿਸ਼ਾ-ਨਿਰਦੇਸ਼ਾਂ ਹੇਠ ਮੈਡੀਕਲ ਸਪੈਸ਼ਲਿਸਟ ਡਾ. ਹੁਸਨ ਪਾਲ ਦੀ ਰਹਿਨੁਮਾਈ ਹੇਠ ਸਰਵੇਲੈਂਸ ਆਪ੍ਰੇਸ਼ਨਲ ਪ੍ਰੋਸੀਜ਼ਰ ਤਹਿਤਇੱਕ ਟੀਮ ਬਣਾਈ ਗਈ ਹੈ, ਜਿਸ ਵਿੱਚ ਮੈਡੀਕਲ ਅਫਸਰ ਡਾ. ਰਮਨਦੀਪ ਕੌਰ, ਅਜੇ ਕੁਮਾਰ ਐਮ ਐਲ ਟੀ ਗਰੇਡ -1, ਹਨੂੰ ਕੁਮਾਰ ਰੂਰਲ ਫਾਰਮੇਸੀਅਫਸਰ, ਬੰਤਾ ਸਿੰਘ ਵਾਰਡ ਅਟੈਂਡੈਂਟ ਸ਼ਾਮਿਲ ਹਨ।

ਇਹ ਜਾਣਕਾਰੀ ਦਿੰਦਿਆਂ ਮੈਡੀਕਲ ਸਪੈਸ਼ਲਿਸਟ ਡਾ. ਹੁਸਨ ਪਾਲ ਨੇ ਦੱਸਿਆ ਕਿ ਕੋਵਿਡ-19 (ਕੋਰੋਨਾ) ਵਾਇਰਸ ਨੂੰ ਦੇਖਦਿਆਂ ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂਨਿਗਰਾਨੀ ਦਾ ਦਾਇਰਾ ਵਧਾਉਂਦੇ ਹੋਏ ਰੈਂਡਮ ਚੈਕਿੰਗ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਸੀ.ਐੱਚ. ਸੀ ਗੁਰੂਹਰਸਹਾਏ ਵਿੱਚ ਦਵਾਈ ਲੈਣ ਆਏ 11 ਮਰੀਜ਼ਾਂ ਦੇ ਬੁਖ਼ਾਰ, ਨਜ਼ਲਾ, ਜ਼ੁਕਾਮ, ਖਾਂਸੀ ਆਦਿ ਮਰੀਜ਼ਾਂ ਦੇ ਫਲੂ ਕਾਰਨਰ ਵਿੱਚ ਨੇਜ਼ੋਫਰੈਂਜੀਅਲ ਸੈਂਪਲ ਲਏ ਗਏ ਅਤੇ ਐੱਮ.ਐੱਲ.ਟੀ ਅਜੇ ਕੁਮਾਰ ਵੱਲੋਂ ਪੈਕਿੰਗਕਰਕੇ ਸੈਂਪਲਾਂ ਵਿਚਲੇ ਤਾਪਮਾਨ ਨੂੰ ਮੇਨਟੇਨ ਕਰਦੇ ਹੋਏ ਸਿਵਲ ਸਰਜਨ ਦਫ਼ਤਰ ਫਿਰੋਜ਼ਪੁਰ ਵਿਖੇ ਪਹੁੰਚਾਇਆ ਗਿਆ, ਜਿੱਥੋਂ ਇਹ ਸੈਂਪਲ ਆਰ ਟੀ ਪੀ ਸੀ ਆਰਟੈਸਟ ਹੋਣ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਭੇਜੇ ਜਾਣੇ ਹਨ। ਇਸ ਉਪਰੰਤ ਟੀਮ ਵੱਲੋਂ ਮੈਡੀਕਲ ਅਫ਼ਸਰਾਂ ਨੂੰ ਸੈਂਪਲਿੰਗ ਦੀ ਟ੍ਰੇਨਿੰਗ ਵੀਦਿੱਤੀ ਗਈ।
ਉਨ੍ਹਾਂ ਦੱਸਿਆ ਕਿ ਰੈਂਡਮ ਸੈਂਪਲਿੰਗ ਕਰਨ ਦਾ ਮਕਸਦ ਇਹ ਹੈ ਕਿ ਜੇਕਰ ਕਿਸੇ ਵੀ ਇਲਾਕੇ ਦਾ ਕੋਈ ਪੋਜ਼ੇਟਿਵ ਕੇਸ ਨਿਕਲਦਾ ਹੈ ਤਾਂ ਰੈਪਿਡ ਰਿਸਪਾਂਸ ਟੀਮਆਪਣੇ ਪ੍ਰੋਟੋਕੋਲ ਦੇ ਹਿਸਾਬ ਨਾਲ ਉਸ ਇਲਾਕੇ ਵਿੱਚ ਤੁਰੰਤ ਆਪਣੀਆਂ ਗਤੀਵਿਧੀਆਂ ਕਰੇਗੀ ਤਾਂ ਜੋ ਇਹ ਇਨਫੈਕਸ਼ਨ ਨੂੰ ਉੱਥੇ ਹੀ ਰੋਕ ਕੇ ਅਗਾਂਹ ਫੈਲਣ ਤੋਂਰੋਕਿਆ ਜਾ ਸਕੇ। ਉਨ੍ਹਾਂ ਦੱਸਿਆ 1 ਹਜ਼ਾਰ ਦੀ ਆਬਾਦੀ ਦੇ ਅੰਦਰ ਜੇਕਰ 2 ਕੇਸ ਪੋਜ਼ੇਟਿਵ ਪਾਏ ਗਏ ਤਾਂ ਉਸ ਇਲਾਕੇ ਨੂੰ ਸੀਲ ਕਰਕੇ ਸਾਰੇ ਲੋਕਾਂ ਦੇ ਸੈਂਪਲ ਲਏਜਾਣਗੇ ਅਤੇ ਪ੍ਰੋਟੋਕੋਲ ਅਨੁਸਾਰ ਬਣਦੀ ਗਤੀਵਿਧੀ ਕੀਤੀ ਜਾਵੇਗੀ। ਇਸ ਮੌਕੇ ਡਾ.ਕਰਨਵੀਰ ਕੌਰ, ਡਾ. ਰਿੰਪਲ ਆਨੰਦ, ਬਿੱਕੀ ਕੌਰ ਬਲਾਕ ਐਕਸਟੈਂਸਨਐਜੂਕੇਟਰ, ਰਾਜ ਕੁਮਾਰ ਐਮ.ਐਲ.ਟੀ., ਇਕਬਾਲ ਚੰਦ ਅਤੇ ਜੀਤ ਲਾਲ ਆਦਿ ਹਾਜ਼ਰ ਸਨ।