Connect with us

Punjab

ਪੰਜਾਬ ਭਰ ਚ ਬਲਾਕ ਪੱਧਰ ਤੇ ਲਗਾਏ ਜਾ ਰਹੇ ਹਨ ਸਿਹਤ ਮੇਲੇ |

Published

on

ਪੰਜਾਬ ਸਰਕਾਰ ਵੱਲੋ ਹਰ ਵਰਗ ਦੇ ਲੋਕਾਂ ਨੂੰ ਚੰਗੀਆਂ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਹਰੇਕ ਜ਼ਿਲੇ ਅੰਦਰ ਬਲਾਕ ਪੱਧਰ ’ਤੇ ਸਿਹਤ ਮੇਲੇ ਲਗਾਉਣ ਦਾ ਫੈਸਲਾ ਲਿਆ ਹੈ ਉਸੇ ਦੇ ਤਹਿਤ ਅੱਜ ਫਤਿਹਗ੍ਹੜ ਚੂੜੀਆਂ ਚ ਸਰਕਾਰੀ ਹਸਪਤਾਲ ਚ ਸਿਹਤ ਮੇਲਾ ਲਗਾਇਆ ਗਿਆ ਜਿਸ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਹਲਕਾ ਫਤਿਹਗੜ੍ਹ ਚੂੜੀਆਂ ਦੇ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂ ਨੇ ਕੀਤਾ |

ਉਥੇ ਹੀ ਆਪ ਆਗੂ ਨੇ ਇਸ ਮੇਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਕੋਂ ਥਾਂ ਤੇ ਵੱਖ-ਵੱਖ ਬਿਮਾਰੀਆਂ ਨਾਲ ਸਬੰਧਤ ਮਾਹਿਰ ਡਾਕਟਰਾਂ ਵੱਲੋਂ ਮਰੀਜ਼ਾਂ ਦੀ ਜਾਂਚ ਕਰਕੇ ਲੋੜੀਂਦੀਆਂ ਦਵਾਈਆ ਦੇਣ ਨਾਲ ਮਰੀਜ਼ਾਂ ਦੇ ਸਮੇਂ ਦੀ ਕਾਫੀ ਬੱਚਤ ਹੋਵੇਗੀ ਅਤੇ ਲੋਕਾਂ ਨੂੰ ਵੱਡੀ ਸਹੂਲਤ ਹੈ। ਉਥੇ ਹੀ ਉਹਨਾਂ ਕਿਹਾ ਕਿ ਪਿੰਡਾਂ ਦੇ ਕਈਂ ਬਜ਼ਰੁਗ ਜਾਂ ਛੋਟੇ ਬੱਚੇ ਘਰੇਲੂ ਸਮੱਸਿਆਵਾਂ ਕਾਰਣ ਹਸਪਤਾਲ ਨਹੀ ਜਾ ਸਕਦੇ, ਅਜਿਹੀਆਂ ਸਮੱਸਿਆਵਾਂ ਨੂੰ ਦੇਖ ਕੇ ਰਾਜ ਸਰਕਾਰ ਵੱਲੋਂ ਹਰੇਕ ਜ਼ਿਲੇ ਅੰਦਰ ਬਲਾਕ ਪੱਧਰ ’ਤੇ ਸਿਹਤ ਮੇਲੇ ਲਗਾਉਣ ਦਾ ਪ੍ਰੋਗਰਾਮ ਬਣਾਇਆ ਗਿਆ ਹੈ।

ਇਸ ਸਿਹਤ ਮੇਲੇ ਚ ਪਹੁਚੇ ਸਿਵਲ ਸਰਜਨ ਡਾ ਵਿਜੈ ਦਾ ਕਹਿਣਾ ਸੀ ਕਿ ਸਿਹਤ ਮੇਲੇ ਵਿਚ ਆਉਣ ਵਾਲੇ ਹਰੇਕ ਮਰੀਜ਼ ਦਾ ਚੰਗੇ ਤਰੀਕੇ ਚੈਕਅੱਪ, ਟੈਸਟ. ਦਵਾਈਆਂ ਮੁਹੱਈਆ ਕਰਵਾਉਣ ਲਈ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕੀਤੇ ਗਏ ਹਨ। ਅਤੇ ਵੱਖ ਵੱਖ ਡਾਕਟਰਾਂ ਦੀਆ ਟੀਮਾਂ ਵਲੋਂ ਮਰੀਜਾਂ ਦੀ ਜਾਂਚ ਕੀਤੀ ਜਾ ਰਹੀ ਹੈ । ਅਤੇ ਸਰਕਾਰ ਦੀਆ ਵੱਖ ਵੱਖ ਸਿਹਤ ਸਕੀਮਾਂ ਤਹਿਤ ਗੈਰ ਸੰਚਾਰੀ ਰੋਗਾਂ ਬੀ ਪੀ ,ਸ਼ੂਗਰ, ਆਯੂਸ਼ਮਾਣ ਭਾਰਤ, ਆਭਾ ਕਾਰਡ, ਇਸੰਜੀਵਨੀ ਤਹਿਤ ਟੈਲੀਕੰਸਲਟੇਸ਼ਣ, ਡੇਂਗੂ, ਮਲੇਰੀਆ ਬਿਮਾਰੀ ਦੀ ਰੋਕਥਾਮ, ਮਲੇਰੀਆਂ ਟੈਸਟਿੰਗ, ਰਾਸ਼ਟਟ੍ਰੀ ਬਾਲ ਸੁਰੱਖਿਆ ਕਾਰੀਆਕ੍ਰਮ  ਤਹਿਤ ਬੱਚਿਆਂ ਦੀ ਸਕਰੀਨਿੰਗ,  ਪੀਅਰ ਐਡਕੈਟਰ, ਲੋਕਾਂ ਦੀ ਅੱਖਾਂ ਦੀ ਜਾਂਚ ਕੈੰਪ , ਪੋਸ਼ਣ ਅਭਿਆਨ ਤਹਿਤ ਵੱਖ ਵੱਖ ਪੋਸ਼ਟਿਕ ਆਹਾਰ ਦੀ ਪ੍ਰਦਰਸ਼ਨੀ ਲਗਾਈ ਗਈ ਹੈ ਅਤੇ ਆਯੂਸ਼ ਵਿਭਾਗ ਵਲੋਂ ਨਾ ਕੇਵਲ ਆਮ ਲੋਕਾਂ ਨੂੰ ਯੋਗਾ ਸਬੰਧੀ ਜਾਗਰੂਕ ਕੀਤਾ ਗਿਆ ਬਲਕਿ ਮੌਕੇ ਤੇ ਦਵਾਈਆਂ ਵੰਡੀਆਂ ਗਈਆਂ।ਅਤੇ ਜੱਚਾ ਬੱਚਾ ਵਿਭਾਗ ਪਾਸੋ ਟੀਕਾਕਰਨ ਕੈੰਪ ਵੀ ਲਗਾਇਆ ਗਿਆ।