Punjab
ਬਠਿੰਡਾ ‘ਚ ਵਾਪਰਿਆ ਦਿਲ ਕੰਬਾਊ ਹਾਦਸਾ, ਛਾਤੀ ਦੇ ਆਰ ਪਾਰ ਹੋਇਆ ਲੋਹੇ ਦਾ ਰਾਡ
ਬਠਿੰਡਾ : ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਸਥਿਤ ਸ੍ਰੀ ਗੁਰੂ ਹਰਗੋਬਿੰਦ ਥਰਮਲ ਪਲਾਂਟ ਨੇੜੇ ਦਿਲ ਕੰਬਾਊ ਹਾਦਸਾ ਵਾਪਰਿਆ ਛੋਟੇ ਹਾਥੀ ਤੇ ਸਵਾਰ ਨੌਜਵਾਨ ਹਰਦੀਪ ਸਿੰਘ ਦੇ ਛਾਤੀ ਦੇ ਆਰ ਪਾਰ ਰਾਡ ਨਿਕਲ ਕੇ ਟੈਂਪੂ ਦੇ ਦੂਸਰੇ ਪਾਰ ਹੋ ਗਈ ਦਰਦ ਨਾਲ ਵਿਲਕ ਰਹੇ ਨੌਜਵਾਨ ਨੂੰ ਨਿਹੰਗ ਨੇ ਰਾਡ ਕੱਟ ਕੇ ਟੈਂਪੂ ਵਿਚੋਂ ਬਾਹਰ ਕੱਢਿਆ ਅਤੇ ਆਦੇਸ਼ ਹਸਪਤਾਲ ਪਹੁੰਚਾਇਆ। ਇਸ ਦੌਰਾਨ ਜ਼ਖ਼ਮੀ ਨੌਜਵਾਨ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦਾ ਰਿਹਾ। ਜ਼ਖ਼ਮੀ ਨੌਜਵਾਨ ਦਾ ਇਲਾਜ ਪੰਦਰਾਂ ਮੈਂਬਰੀ ਡਾਕਟਰਾਂ ਦੀ ਟੀਮ ਵੱਲੋਂ ਕੀਤਾ ਗਿਆ। ਪਹਿਲਾਂ ਉਨ੍ਹਾਂ ਵੱਲੋਂ ਨੌਜਵਾਨ ਦੇ ਆਰ ਪਾਰ ਹੋਈ ਰਾਡ਼ ਨੂੰ ਦੋ ਹਿੱਸਿਆਂ ਵਿੱਚ ਕੱਟਿਆ ਗਿਆ ਫਿਰ ਉਸ ਰਾਡ਼ ਨੂੰ ਬਾਹਰ ਕੱਢਣ ਲਈ ਤਕਨੀਕੀ ਮਾਹਰਾਂ ਦੀ ਰਾਇ ਉਪਰੰਤ ਆਪ੍ਰੇਸ਼ਨ ਕੀਤਾ ਗਿਆ ਕਰੀਬ ਪੰਜ ਘੰਟੇ ਚੱਲੇ ਇਸ ਅਪਰੇਸ਼ਨ ਤੋਂ ਬਾਅਦ ਜ਼ਖ਼ਮੀ ਨੌਜਵਾਨ ਠੀਕ ਹੈ । ਉਧਰ ਪੁੱਜੇ ਚੌਕੀ ਇੰਚਾਰਜ ਜਗਰੂਪ ਸਿੰਘ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਫਿਲਹਾਲ ਨੌਜਵਾਨ ਧਿਆਨ ਦੇਣ ਦੀ ਹਾਲਤ ਵਿੱਚ ਨਹੀਂ ਸੀ ਜਿਸ ਕਾਰਨ ਉਨ੍ਹਾਂ ਵੱਲੋਂ ਹਾਲੇ ਤੱਕ ਬਿਆਨ ਦਰਜ ਨਹੀਂ ਕੀਤੇ ।