Punjab
ਵਿਧਾਨ ਸਭਾ ‘ਚ ਗਰਮਾਇਆ ਮਾਹੌਲ, ਅਨਮੋਲ ਗਗਨ ਮਾਨ ਨੂੰ ਆਇਆ ਗੁੱਸਾ

ਚੰਡੀਗੜ੍ਹ 20 ਅਕਤੂਬਰ 2023 : ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਵੱਲੋਂ ਕੀਤੇ ਗਏ ਹੰਗਾਮੇ ਦੀ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਸਖ਼ਤ ਨਿਖੇਧੀ ਕੀਤੀ ਗਈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਵੱਲੋਂ ਵਿਧਾਨ ਸਭਾ ਦੇ ਸਪੀਕਰ ਨੂੰ ‘ਬੋਲਾ’ ਸ਼ਬਦ ਬੋਲਣਾ ਅਤਿ ਨਿੰਦਣਯੋਗ ਹੈ।
ਵਿਰੋਧੀ ਧਿਰ ਕਾਫੀ ਲੰਬੇ ਸਮੇਂ ਤੋਂ ਰਾਜਨੀਤੀ ਵਿਚ ਹੈ ਅਤੇ ਅਜਿਹਾ ਨਾਂਹ-ਪੱਖੀ ਮਾਹੌਲ ਸਿਰਜਣਾ ਬਹੁਤ ਗਲਤ ਹੈ ਅਤੇ ਵਿਰੋਧੀ ਧਿਰ ਦੇ ਹੰਗਾਮੇ ਨਾਲ ਕੰਨਾਂ ਵਿਚ ਦਰਦ ਹੁੰਦਾ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਆਗੂਆਂ ਨੂੰ ਵਿਧਾਨ ਸਭਾ ਵਿੱਚ ਸਮਾਂ ਦਿੱਤਾ ਗਿਆ ਹੈ ਅਤੇ ਉਹ ਆਰਾਮ ਨਾਲ ਆਪਣੇ ਵਿਚਾਰ ਪ੍ਰਗਟ ਕਰ ਸਕਦੇ ਹਨ। ਇਸ ਤਰ੍ਹਾਂ ਬੋਲਣ ਵਾਲੇ ਨੂੰ ਕਹਿਣਾ ਕਿੰਨੀ ਮਾੜੀ ਗੱਲ ਹੈ। ਅਨਮੋਲ ਗਗਨ ਮਾਨ ਨੇ ਕਿਹਾ ਕਿ ਇੱਥੇ ਅਸੀਂ ਪੰਜਾਬ ਦੇ ਧੀਆਂ-ਪੁੱਤਾਂ ਦੀਆਂ ਸਮੱਸਿਆਵਾਂ ਹੱਲ ਕਰ ਰਹੇ ਹਾਂ।
ਜੇਕਰ ਬਾਬਾ ਨਾਨਕ ਮਿਹਰ ਕਰੇ ਤਾਂ ਪੰਜਾਬ ਵਿੱਚ ਸਭ ਕੁਝ ਸੰਭਵ ਹੋ ਜਾਵੇਗਾ। ਮੰਤਰੀ ਨੇ ਕਿਹਾ ਕਿ ਉਹ ਔਰਤਾਂ ਦਾ ਸਨਮਾਨ ਕਰਨਾ ਨਹੀਂ ਜਾਣਦੇ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦਾ ਅਜਿਹਾ ਕਰਨਾ ਬਿਲਕੁਲ ਵੀ ਠੀਕ ਨਹੀਂ ਹੈ ਅਤੇ ਆਗੂ ਵੱਡੇ ਅਤੇ ਸੂਝਵਾਨ ਹਨ ਇਸ ਲਈ ਉਨ੍ਹਾਂ ਨੂੰ ਬੈਠ ਕੇ ਸੁਣਨਾ ਚਾਹੀਦਾ ਹੈ। ਜੇ ਕੋਈ ਸਵਾਲ ਹੈ ਤਾਂ ਸਤਿਕਾਰ ਨਾਲ ਪੁੱਛੋ, ਇੰਨਾ ਹੰਗਾਮਾ ਕਿਉਂ?