Punjab
ਦੋ ਵਾਹਨਾਂ ‘ਚ ਹੋਈ ਜ਼ਬਰਦਸਤ ਟੱਕਰ, ਸੀਮਿੰਟ ਦਾ ਮਿਕਸਰ ਡਿੱਗਿਆ ਨਹਿਰ ‘ਚ…

ਲੁਧਿਆਣਾ 16 ਅਕਤੂਬਰ 2023: ਲੁਧਿਆਣਾ ਤੋਂ ਇੱਕ ਵੱਡੇ ਹਾਦਸੇ ਦੀ ਖਬਰ ਸਾਹਮਣੇ ਆਈ ਹੈ। ਜਿੱਥੇ ਇਹ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਇੱਕ ਸੀਮਿੰਟ ਮਿਕਸਰ ਟਰੱਕ ਬਹੁਤ ਹੀ ਤੇਜ਼ ਰਫ਼ਤਾਰ ਨਾਲ ਆ ਰਿਹਾ ਸੀ, ਜਿਸ ਕਾਰਨ ਇਹ ਸੰਤੁਲਨ ਗੁਆ ਬੈਠਾ ਅਤੇ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਜਾ ਟਕਰਾਇਆ ਤੇ ਸੀਮਿੰਟ ਮਿਕਸਰ ਦਾ ਟਰੱਕ ਗਿੱਲ ਨਹਿਰ ਵਿੱਚ ਜਾ ਡਿੱਗਾ।
ਇਸ ਹਾਦਸੇ ਦੌਰਾਨ ਕੰਡਕਟਰ ਅਤੇ ਡਰਾਈਵਰ ਗੰਭੀਰ ਜ਼ਖ਼ਮੀ ਹੋ ਗਏ। ਓਥੇ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਦੇਰ ਰਾਤ ਵਾਪਰਿਆ ਹੈ। ਜ਼ਖਮੀਆਂ ਨੂੰ ਤੁਰੰਤ ਹੀ ਹਸਪਤਾਲ ਲਿਜਾਇਆ ਗਿਆ। ਇਸ ਹਾਦਸੇ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਸੀਮਿੰਟ ਮਿਕਸਰ ਟਰੈਕ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ। ਸਵੇਰੇ ਹਾਦਸੇ ਵਾਲੀ ਥਾਂ ‘ਤੇ ਲੰਬਾ ਟਰੈਫਿਕ ਜਾਮ ਵੀ ਦੇਖਣ ਨੂੰ ਮਿਲਿਆ।