Punjab
ਪੰਜਾਬ ਸਰਕਾਰ ਦੇ ਇਸ ਇਤਿਹਾਸਿਕ ਫ਼ੈਸਲੇ ਤੋਂ ਹੋਣਗੇ ਇਹ 5 ਵੱਡੇ ਫਾਇਦੇ: ਭਗਵੰਤ ਮਾਨ
ਚੰਡੀਗੜ੍ਹ: ਪੰਜਾਬ ਸਰਕਾਰ ਦੁਆਰਾ ਮੂੰਗੀ ਦੀ ਫਸਲ ‘ਤੇ MSP ਲਾਗੂ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਫ਼ੈਸਲੇ ਨੂੰ ਇਤਿਹਾਸਿਕ ਫ਼ੈਸਲਾ ਮੰਨਿਆ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਮੂੰਗੀ ਦੀ ਫਸਲ ਨਾਲ ਇਹ 5 ਵੱਡੇ ਫਾਇਦੇ ਵੀ ਹੋਣਗੇ।
1. ਕਿਸਾਨਾਂ ਨੂੰ ਕਣਕ-ਝੋਨੇ ਦੇ ਨਾਲ-ਨਾਲ ਤੀਜੀ ਫ਼ਸਲ (ਮੂੰਗੀ) ‘ਤੇ MSP ਮਿਲੇਗੀ।
2. ਧਰਤੀ ਹੇਠਲੇ ਪਾਣੀ ਦੀ ਕਮੀ ਦੂਰ ਹੋਵੇਗੀ।
3. ਝੋਨੇ ਦੀ ਲਵਾਈ ਵੇਲੇ ਬਿਜਲੀ ਦੀ ਸਮੱਸਿਆ ਦੂਰ ਹੋਵੇਗੀ।
4. ਜੁਲਾਈ ‘ਚ ਮੀਂਹ ਵਾਲਾ ਮੌਸਮ ਹੋਣ ਕਰਕੇ ਬਾਸਮਤੀ ਲਗਾਉਣ ‘ਚ ਖ਼ਰਚਾ ਘਟੇਗਾ।
5. ਪੰਜਾਬ ਦਾਲਾਂ ਤੇ ਆਤਮ-ਨਿਰਭਰ ਬਣੇਗਾ।