Politics
ਦੇਖੋ ਕੱਲ੍ਹ ਕੇਂਦਰ ਦੀ ਕਿਸਾਨਾਂ ਨਾਲ ਹੋਣ ਵਾਲੀ ਮੀਟਿੰਗ ਬਾਰੇ ਨਰਿੰਦਰ ਸਿੰਘ ਤੋਮਰ ਨੇ ਕੀ ਕਿਹਾ ?
ਕੱਲ੍ਹ 3 ਦਸੰਬਰ ਕੇਂਦਰ ਦੀ ਕਿਸਾਨਾਂ ਨਾਲ ਹੋਣ ਵਾਲੀ ਮੀਟਿੰਗ ਬਾਰੇ ਨਰਿੰਦਰ ਸਿੰਘ ਤੋਮਰ ਨੇ ਦਿੱਤਾ ਬਿਆਨ
2 ਦਸੰਬਰ :ਕਿਸਾਨ ਜੱਥੇਬੰਦੀਆਂ ਵੱਲੋਂ ਦਿੱਲੀ ਵਿੱਚ ਕੀਤਾ ਜਾ ਰਿਹਾ ਸੰਘਰਸ਼ ਹੋਰ ਤਿੱਖਾ ਹੋ ਰਿਹਾ ਹੈ। ਇੱਕਠ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ,ਦੇਸ਼ਾਂ-ਵਿਦੇਸ਼ਾਂ ਤੋਂ ਕਿਸਾਨਾਂ ਨੂੰ ਸਮਰਥਨ ,ਮਿਲ ਰਿਹਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਕਿਸਾਨਾਂ ਦੇ ਹੱਕ ਵਿੱਚ ਹਨ। 2 ਦਸੰਬਰ ਕੱਲ੍ਹ ਕੇਂਦਰ ਨਾਲ ਕਿਸਾਨਾਂ ਦੀ ਮੀਟਿੰਗ ਹੋਈ ਸੀ ਜਿਸਦਾ ਕੋਈ ਖ਼ਾਸ ਨਤੀਜਾ ਨਹੀਂ ਨਿਕਲਿਆ ਅਤੇ ਹੁਣ ਚੌਥੇ ਦੌਰ ਦੀ ਕਿਸਾਨਾਂ ਨਾਲ ਕੇਂਦਰ ਦੀ ਮੀਟਿੰਗ 3 ਦਸੰਬਰ ਯਾਨੀ ਕੱਲ੍ਹ ਹੋਣ ਜਾ ਰਹੀ ਹੈ।
ਕੱਲ੍ਹ ਹੋਣ ਵਾਲੀ ਮੀਟਿੰਗ ਬਾਰੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦਾ ਬਿਆਨ ਆਇਆ ਹੈ।ਭਾਰਤੀ ਕਿਸਾਨ ਯੂਨੀਅਨ ਨੂੰ ਇੱਕ ਡ੍ਰਾਫਟ ਦੇਣਾ ਸੀ ਜੋ ਰਾਤ ਤੱਕ ਉਹਨਾਂ ਕੋਲ ਪਹੁੰਚ ਜਾਵੇਗਾ,ਅਸੀਂ ਉਡੀਕ ਵਿੱਚ ਹਾਂ,ਕਿ ਕਦੋਂ ਉਹਨਾਂ ਦਾ ਡ੍ਰਾਫਟ ਵਾਪਿਸ ਆਵੇਗਾ ਅਤੇ ਕੱਲ੍ਹ ਉਸ ‘ਤੇ ਚਰਚਾ ਕੀਤੀ ਜਾਵੇ। ਬੈਠਕ ਵਿੱਚ ਜੋ ਵਿਸ਼ੇ ਆਏ ਉਹਨਾਂ ‘ਤੇ ਚਰਚਾ ਕੀਤੀ ਜਾਵੇਗੀ ਕਿ ਕਿਹੜੀ ਚੀਜ ਕਿੱਥੇ ਨਿਰਧਾਰਿਤ ਕੀਤੀ ਜਾਵੇਗੀ,ਉਹਨਾਂ ਕਿਹਾ ਕਿਸਾਨ ਕੱਲ੍ਹ ਵਾਲੀ ਮੀਟਿੰਗ ਵਿੱਚ ਆਪਣਾ ਪੱਖ ਰੱਖਣਗੇ ਅਤੇ ਕੇਂਦਰ ਸਰਕਾਰ ਆਪਣਾ ਪੱਖ ਰੱਖੇਗੀ,ਦੇਖਦੇ ਹਾਂ ਕਿੱਥੋਂ ਇਸਦਾ ਹੱਲ ਨਿਕਲਦਾ ਹੈ।
Continue Reading