Haryana
ਪੈਟਰੋਲ ਅਤੇ ਡੀਜ਼ਲ ਦੀ ਹੋਮ ਡਿਲੀਵਰੀ ਹੋਈ ਸ਼ੁਰੂ, ਹੁਣ “ਫਿਊਲ ਹਮਸਫਰ” ਐਪ ਰਾਹੀਂ ਘਰ ਬੈਠੇ ਹੀ ਮੰਗਵਾਇਆ ਜਾ ਸਕਦਾ ਹੈ ਪੈਟਰੋਲ

ਕਰਨਾਲ, 1 ਅਪਰੈਲ: ਜ਼ੋਮੈਟੋ ਅਤੇ ਸਵਿਗੀ ਦੀ ਤਾਂ ਡਿਲੀਵਰੀ ਘਰ ਘਰ ਹੁੰਦੀ ਆ ਰਹੀ ਹੈ ਪਰ ਹੁਣ ਤੋਂ ਪੈਟ੍ਰੋਲ ਅਤੇ ਡੀਜ਼ਲ ਦੀ ਵੀ ਡਿਲੀਵਰੀ ਘਰ ਘਰ ਚ ਸ਼ੁਰੂ ਹੋ ਚੁੱਕੀ ਹੈ। ਕਰਨਾਲ ਦੇ ਦਿਲਪ੍ਰੀਤ ਸਿੰਘ ਦੀ ਮੋਬਾਈਲ ਐਪ “ਫਿਊਲ ਹਮਸਫਰ” ਤੋਂ ਹੁਣ ਘਰ ਬੈਠੇ ਹੀ ਮੰਗਵਾਇਆ ਜਾ ਸਕਦਾ ਹੈ ਪੈਟਰੋਲ। ਹੁਣ ਤੋਂ ਪੰਪ ਤੇ ਜਾਕੇ ਲਾਈਨਾਂ ਚ ਨਹੀਂ ਲਗਣਾ ਪਵੇਗਾ। ਇਸ ਐਪ ਜ਼ਰੀਏ ਖੇਤ ਅਤੇ ਘਰ ਤੱਕ ਫਿਊਲ ਅਸਾਨੀ ਨਾਲ ਪਹੁਚ ਜਾਵੇਗਾ। ਅਜਿਹਾ ਕਰਨ ਤੋਂ ਲੋਕੜਾਉਣ ਦੀ ਸਥਿਤੀ ਵਿੱਚ ਪ੍ਰਸ਼ਾਸਨ ਨੂੰ ਵੱਡੀ ਰਾਹਤ ਮਿਲੀ। ਹੁਣ ਤੋਂ ਪੈਟਰੋਲ ਘਰ ਚ ਮੰਗਾ ਸਕਣਗੇ ਲੋਕ ਤੇ ਬਾਹਰ ਇਸ ਮਹਾਹਾਮਾਰੀ ਦੌਰ ਵਿੱਚ ਜਾਣ ਤੋਂ ਕਰ ਸਕਣਗੇ ਪਰਹੇਜ਼।