Punjab
ਪੰਜਾਬ ‘ਚ ਹੁਣ ਹੋਵੇਗੀ ਰੇਤ ਦੀ ਹੋਮ ਡਿਲੀਵਰੀ,ਐਪ ਲਾਂਚ ਕਰਨ ਜਾ ਰਹੇ ਮੰਤਰੀ ਹਰਜੋਤ ਬੈਂਸ
ਜਿਵੇ ਕਿ ਤੁਸੀਂ ਸਭ ਨੇ ਪਹਿਲਾ ਦੇਖਿਆ ਹੀ ਹੋਵੇਗਾ ਕਿ ਪਹਿਲਾ ਕੱਪੜਿਆਂ, ਫ਼ੂਡ ਆਦਿ ਦੀ ਹੋਮ ਡਿਲੀਵਰੀ ਹੁੰਦੀ ਆਈ ਹੈ,ਪਰ ਹੁਣ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋ ਇੱਕ ਅਹਿਮ ਕਦਮ ਚੁੱਕਣ ਜਾ ਰਹੀ ਹੀ, ਮਿਲੀ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਹੁਣ ਤੁਹਾਡੇ ਘਰ ਰੇਤ ਦੀ ਵੀ ਹੋਮ ਡਿਲੀਵਰੀ ਹੋਵੇਗੀ|
ਇਸ ਬਾਰੇ ਸੂਚਨਾ ਮਾਈਨਿੰਗ ਮੰਤਰੀ ਹਰਜੋਤ ਬੈਂਸ ਨੇ ਦਿੱਤੀ ਹੈ ਉਹਨਾਂ ਹੁਣ ਨਾਲ ਇਹ ਵੀ ਕਿਹਾ ਕਿ ਪੰਜਾਬ ਦੇ ਵਿੱਚ ਹੁਣ ਇੱਕ ਐਪ ਲਾਂਚ ਕੀਤੀ ਜਾਵੇਗੀ ਜਿਸ ਰਾਹੀਂ ਹੋਮ ਡਿਲੀਵਰੀ ਹੋਵੇਗੀ,ਤੁਹਾਨੂੰ ਦੱਸ ਦਈਏ ਕਿ ਹੁਣ ਰੇਤ ਦਾ ਇਕ ਫਿਕਸ ਹੀ ਰੇਟ ਹੋਵੇਗਾ| ਇਹ ਉਹਨਾਂ ਲੋਕਾਂ ਲਈ ਕੀਤਾ ਜਾ ਰਿਹਾ ਜੋ ਹੁਣ ਤੱਕ ਰੇਤ ਨੂੰ ਲੂਕਾ ਕੇ ਰੱਖਦੇ ਸਨ ਦੇ ਬਾਅਦ ‘ਚ ਉਸਨੂੰ ਬਾਹਰ ਵੇਚ ਦਿੰਦੇ ਸਨ