Connect with us

Punjab

ਹੁਸ਼ਿਆਰਪੁਰ: ਹੁਸ਼ਿਆਰਪੁਰ ਦੇ ਪਿੰਡ ‘ਚ ਚੋਰ ਨੇ ਗੁਰੂ ਘਰ ‘ਚ ਕੀਤੀ ਚੋਰੀ

Published

on

ਹੁਸ਼ਿਆਰਪੁਰ 6 ਦਸੰਬਰ 2203: ਹੁਸਿ਼ਆਰਪੁਰ ਦੇ ਊਨਾ ਮਾਰਗ ਤੇ ਪਿੰਡ ਜਹਾਂਨਖੇਲਾਂ ‘ਚ ਮੌਜੂਦ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰੂ ਘਰ ਚ ਦੇਰ ਰਾਤ ਇਕ ਚੋਰ ਦਾਖਲ ਹੋ ਗਿਆ ਜਿਸ ਵਲੋਂ ਗੁਰੂ ਘਰ ਦੇ ਤਾਲੇ ਤੋੜ- ਤੋੜ ਕੇ ਅੰਦਰ ਪਈ ਗੋਲਤ ਚੋਰੀ ਕਰ ਲਈ ਤੇ ਫਰਾਰ ਹੋ ਗਿਆ। ਗੁਰੂ ਘਰ ਚ ਹੋਈ ਚੋਰੀ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਚ ਵੀ ਕੈਦ ਹੋ ਗਈ ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਕ ਚੋਰ ਗੁਰੂ ਘਰ ਚ ਦਾਖਲ ਹੋ ਕੇ ਮੇਨ ਦਰਵਾਜਾ ਤੋੜ ਤੇ ਅੰਦਰੋ ਗੋਲਕ ਚੋਰੀ ਕਰਕੇ ਲੈ ਜਾਂਦੈ। ਘਟਨਾ ਦੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਕਮਲ ਕੁਮਾਰ ਨੇ ਦੱਸਿਆ ਕਿ ਇਹ ਕੰਮ ਚੋਰਾਂ ਦਾ ਨਹੀਂ ਬਲਕਿ ਕਿਸੇ ਨਸ਼ਈ ਵਿਅਕਤੀ ਦਾ ਏ ਕਿਉਂ ਕਿ ਪਿੰਡ ਜਹਾਂਨਖੇਲਾਂ ਚ ਨਸ਼ਾ ਕਾਫੀ ਜਿ਼ਆਦਾ ਵੱਧ ਚੁੱਕਿਆ ਏ ਤੇ ਉਨ੍ਹਾਂ ਵਲੋਂ ਪਹਿਲਾਂ ਵੀ ਇਕ ਵਾਰ ਚੋਰੀ ਕਰਦਾ ਵਿਅਕਤੀ ਪੁਲਿਸ ਨੂੰ ਫੜਾਇਆ ਸੀ ਪਰੰਤੂ ਪਤਾ ਨਹੀਂ ਕਿਉਂ ਪੁਲਿਸ ਵਲੋਂ ਉਸਨੂੰ ਛੱਡ ਦਿੱਤਾ ਗਿਆ ਸੀ। ਇਸ ਮੌਕੇ ਸਰਪੰਚ ਕਮਲ ਕੁਮਾਰ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਨਸ਼ੇ ਤੇ ਲਗਾਮ ਲਗਾਈ ਜਾਵੇ ਤਾਂ ਜੋ ਕਿ ਅਜਿਹੀਆਂ ਘਟਨਾਵਾਂ ਨਾ ਵਾਪਰਨ ।