Connect with us

Corona Virus

ਹੋਟਲ ਮਾਲਕਾਂ ਦੀ ਅਰਜ਼ੋਈ, ਕਿਰਾਏ ਅਤੇ ਜੀ.ਐੱਸ.ਟੀ ‘ਚ ਮਿਲੇ ਰਿਆਇਤ

Published

on

ਮੋਹਾਲੀ, ਆਸ਼ੂ ਅਨੇਜਾ, 24 ਜੂਨ : ਪੰਜਾਬ ਸਰਕਾਰ ਨੇ ਬੀਤੇ ਦਿਨੀ ਹੋਟਲ ਅਤੇ ਰੈਸਟੋਰੈਂਟ ਵਾਸਤੇ ਭਾਵੇਂ ਕੁੱਝ ਢਿੱਲਾ ਦੇ ਦਿੱਤੀਆਂ ਹਨ ਪਰ ਇਸਦੇ ਬਾਵਜੂਦ ਵੀ ਲੋਕ ਮਹਾਂਮਾਰੀ ਦੇ ਖੌਫ ਕਰਕੇ ਹੋਟਲਾਂ ਰੈਸਟੋਰੈਂਟਾਂ ਦਾ ਰੁੱਖ ਨਹੀਂ ਕਰ ਰਹੇ। ਦੱਸ ਦੇਈਏ ਸਰਕਾਰ ਨੇ ਬੀਤੇ ਦਿਨੀ ਸ਼ਾਮ 8 ਵਜੇ ਤੱਕ ਰੈਸਟੋਰੈਂਟ ਵਿੱਚ ਬੈਠ ਕੇ ਖਾਣਾ ਖਾਣ ਦੀ ਮਨਜ਼ੂਰੀ ਦੇ ਦਿੱਤੀ ਸੀ ਪਰ ਉਸਦੇ ਨਾਲ 50 ਪ੍ਰਤੀਸ਼ਤ ਸ਼ਮਤਾ ਦੇ ਨਾਲ ਹੀ ਬਿਠਾਉਣ ਦੀ ਸ਼ਰਤ ਵੀ ਲਗਾ ਦਿੱਤੀ ਗਈ ਹੈ। ਅੱਜ ਮੋਹਾਲੀ ਦੇ ਰੈਸਟੂਰੈਂਟ ਖੁੱਲ ਤਾਂ ਗਏ ਹਨ ਪਰ ਲੋਕ ਇਨ੍ਹਾਂ ਦਾ ਰੁੱਖ ਨਹੀਂ ਕਰ ਰਹੇ ਹਨ। ਲੋਕਾਂ ਅੰਦਰ ਕੋਰੋਨਾ ਮਹਾਂਮਾਰੀ ਦਾ ਡਰ ਬੈਠਾ ਹੋਇਆ ਹੈ ਬੇਸ਼ਕ ਸਰਕਾਰ ਨੇ ਲੋਕਡਾਊਨ ਕੋਰੋਨਾ ਦਾ ਕਹਿਰ ਘੱਟ ਕਰਨ ਵਾਸਤੇ ਲਗਾਇਆ ਸੀ।

ਇਸਦਾ ਕੋਈ ਬਹੁਤਾ ਅਸਰ ਦਿਖਾਈ ਨਹੀਂ ਦੇ ਰਿਹਾ ਹੈ। 3 ਮਹੀਨੇ ਬਾਅਦ ਰੈਸਟੂਰੈਂਟ ਨੂੰ ਢਿੱਲ ਦੇ ਦਿੱਤੀ ਗਈ ਹੈ ਪਰ ਬੰਦ ਦੌਰਾਨ ਜੋ ਲੋਕਾਂ ਅੰਦਰ ਡਰ ਬੈਠਾ ਹੋਇਆ ਹੈ ਉਹ ਹਾਲੇ ਤੱਕ ਨਹੀਂ ਨਿਕਲ ਰਿਹਾ ਇਸ ਨੂੰ ਲੈਕੇ 5 ਫੇਜ਼ ਸ਼ੇਰੇ ਪੰਜਾਬ ਢਾਬੇ ਦੇ ਮਾਲਕ ਦਾ ਕਹਿਣਾ ਹੈ ਕਿ ਸਾਡਾ ਕੰਮ ਸਿਰਫ 10 ਫ਼ੀਸਦੀ ਰਹਿ ਗਿਆ ਹੈ ਅਤੇ ਜੋ ਲੋਕਡਾਊਨ ਵਿੱਚ ਨੁਕਸਾਨ ਹੋਇਆ ਉਹ ਅਲੱਗ ਹੈ ਸਰਕਾਰ ਨੇ ਕੋਈ ਮੁਆਵਜ਼ਾ ਨਹੀਂ ਦਿੱਤਾ ਸਾਡੇ ਕਾਰੀਗਰ ਚਲੇ ਗਏ ਕੰਮ ਬੰਦ ਹੈ ਪਰ ਸਰਕਾਰ ਸਾਨੂੰ ਕੋਈ ਰਿਆਇਤ ਨਹੀਂ ਦੇ ਰਹੀ ਉਨ੍ਹਾਂ ਕਿਹਾ ਕਿ ਸਾਡੇ ਬਿੱਲ ਮੁਆਫ਼ ਕਰਨੇ ਚਾਹੀਦੇ ਹਨ ਜਿਵੇ ਕਿ ਕਰਾਏ ਅਤੇ ਜੀ ਐੱਸ ਟੀ ‘ਚ ਛੁਟ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ 8 ਵਜੇ ਦਾ ਕੋਈ ਸਮਾਂ ਸਹੀ ਨਹੀਂ ਕਿਉਂਕਿ ਗਾਹਕ ਸ਼ਾਮ ਨੂੰ ਹੀ ਤਾਂ ਘਰੋਂ ਬਾਹਰ ਨਿਕਲਦੇ ਹਨ।