Connect with us

Punjab

ਕਿਵੇਂ ਰਾਤੋ-ਰਾਤ ਬਣੀ ਸਟਾਰ ਮੋਗਾ ਵਾਲੀ ਪਰਮ ?

Published

on

ਇਨੀ ਦਿਨੀ ਸੋਸ਼ਲ ਮੀਡੀਆ ‘ਤੇ ਇੱਕ ਕੁੜੀ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਕੁੜੀ ਦਾ ਨਾਮ ਪਰਮ ਹੈ। 19 ਸਾਲਾਂ ਇਹ ਕੁੜੀ ਪੰਜਾਬ ਦੇ ਮੋਗਾ ਜ਼ਿਲ੍ਹੇ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ, ਜਿਸਨੇ ਆਪਣੀ ਬਾਕਮਾਲ ਅਵਾਜ਼ ਨਾਲ ਆਮ ਲੋਕਾਂ ਦਾ ਹੀ ਨਹੀਂ ਸਗੋਂ ਮਸ਼ਹੂਰ ਹਸਤੀਆਂ ਦਾ ਵੀ ਦਿਲ ਜਿੱਤ ਲਿਆ। ਆਪਣੇ ਗੀਤਾਂ ਨਾਲ ਰਾਤੋ-ਰਾਤ ਸਟਾਰ ਬਣੀ ਇਸ ਕੁੜੀ ਨੂੰ ਸੋਸਲ ਮੀਡੀਆ ‘ਤੇ ਲੋਕ ਲੇਡੀ ਸਿੱਧੂ ਮੂਸੇਵਾਲਾ ਕਹਿ ਰਹੇ ਨੇ… ਜਦਕਿ ਫੈਨਜ਼ ਹੁਣ ਉਸਨੂੰ “ਪਰਮ” ਕਹਿ ਕੇ ਹੈਸ਼ਟੈਗ ਕਰ ਰਹੇ ਨੇ…

ਪਰਮ ਦੇ ਗਾਣੇ ਦੀ ਲਾਈਨ, “ਨੀ ਮੈਂ ਅੱਡੀ ਨਾਲ ਪਤਾਸ਼ੇ ਜਾਵਾਂ ਭੋਰਦੀ” ਸਭ ਦੇ ਮੂੰਹ ‘ਤੇ ਚੜ੍ਹ ਗਈ ਹੈ। ਮੋਗਾ ਦੇ ਦੁਨੇਕੇ ਪਿੰਡ ਵਿੱਚ ਜਨਮੀ, ਪਰਮ ਨੇ ਆਪਣਾ ਬਚਪਨ ਗਰੀਬੀ ਵਿੱਚ ਬਿਤਾਇਆ। ਉਸਦੀ ਮਾਂ ਨੌਕਰਾਣੀ ਵਜੋਂ ਕੰਮ ਕਰਦੀ ਸੀ, ਜਦੋਂ ਕਿ ਉਸਦੇ ਪਿਤਾ ਇੱਕ ਦਿਹਾੜੀਦਾਰ ਮਜ਼ਦੂਰ ਨੇ। ਉਹ ਆਪਣੇ ਸਹਿਪਾਠੀਆਂ ਨਾਲ ਮੋਗਾ ਦੀ ਦਾਣਾ ਮੰਡੀ ਵਿੱਚ ਪ੍ਰੈਕਟਿਸ ਕਰਦੀ ਸੀ।

ਪਤਾ ਲੱਗਿਆ ਹੈ ਕਿ ਪਰਮ ਨੂੰ 10ਵੀਂ ਜਮਾਤ ਵਿੱਚ ਸੰਗੀਤ ਦਾ ਜਨੂੰਨ ਪੈਦਾ ਹੋਇਆ। ਉਹ ਅਕਸਰ ਗਲੀਆਂ ਵਿੱਚ ਗੁਣਗੁਣਾਉਂਦੀ ਰਹਿੰਦੀ ਸੀ। ਸਕੂਲ ਵਿੱਚ ਪੈਦਾ ਹੋਏ ਇੱਕ ਜਨੂੰਨ ਨੇ ਪਰਮਜੀਤ ਕੌਰ ਨੂੰ ਮੋਗਾ ਦੇ ਡੀਐਮ ਕਾਲਜ ਤੱਕ ਪਹੁੰਚਾਇਆ। ਮੌਜੂਦਾ ਸਮੇਂ ‘ਚ ਉਹ ਉੱਥੇ ਆਪਣੀ ਬੈਚਲਰ ਡਿਗਰੀ ਕਰ ਰਹੀ ਹੈ। ਉਸਨੇ ਸੰਗੀਤ ਨੂੰ ਇੱਕ ਵਿਸ਼ੇ ਵਜੋਂ ਲਿਆ ਹੈ ਅਤੇ ਆਪਣੀ ਸ਼ੁਰੂਆਤੀ ਸਿੱਖਿਆ ਵੀ ਪ੍ਰਾਪਤ ਕਰ ਰਹੀ ਹੈ। ਉੱਥੇ ਹੀ ਉਸਨੇ ਹੋਰ ਸੰਗੀਤ ਵਿਦਿਆਰਥੀਆਂ ਨਾਲ ਇੱਕ ਗਰੁੱਪ ਬਣਾਇਆ ਅਤੇ ਇੱਕ ਫੇਸਬੁੱਕ ਪੇਜ ਬਣਾਇਆ ਅਤੇ ਗੀਤ ਪੋਸਟ ਕਰਨੇ ਸ਼ੁਰੂ ਕਰ ਦਿੱਤੇ।

ਕਿਵੇਂ ਬਣੀ ਸੋਸ਼ਲ ਮੀਡੀਆ ਸਟਾਰ
ਬ੍ਰਿਟਿਸ਼ ਸੰਗੀਤ ਨਿਰਮਾਤਾ ਮਨੀ ਸੰਧੂ ਨੂੰ ਇਹ ਫੇਸਬੁੱਕ ਪੇਜ ਮਿਲਿਆ। ਉਹ ਪਰਮ ਦੇ ਗੀਤਾਂ ਤੋਂ ਬਹੁਤ ਪ੍ਰਭਾਵਿਤ ਹੋਏ। ਫਿਰ ਉਨ੍ਹਾਂ ਨੇ ਪਰਮ ਨਾਲ ਉਨ੍ਹਾਂ ਦੇ ਐਡਰੈਸ ‘ਤੇ ਸੰਪਰਕ ਕੀਤਾ। ਭਾਰਤ ਆ ਕੇ ਮਨੀ ਸੰਧੂ ਪਰਮ ਨੂੰ ਮਿਲੇ ਅਤੇ ਉਨ੍ਹਾਂ ਦੇ ਗੀਤ ਨੂੰ ਸ਼ੂਟ ਕਰਨ ਦੀ ਪਲਾਨਿੰਗ ਬਣਾਈ।ਪਰਮ ਦੇ ਇਸ ਗੀਤ ਨੂੰ ਮੋਹਾਲੀ ਦੇ ਇੱਕ ਥਾਂ ‘ਤੇ ਸ਼ੂਟ ਕੀਤਾ ਗਿਆ। ਇਹ ਗੀਤ ਇੱਕ ਵੈਨ ਦੇ ਅੰਦਰ ਮਾਈਕ੍ਰੋਫੋਨ ਨਾਲ ਸ਼ੂਟ ਕੀਤਾ ਗਿਆ ਸੀ। ਗੀਤ ਦਾ ਸਿਰਲੇਖ ਸੀ “ਦੈਟ ਗਰਲ”।

19 ਸਾਲਾਂ ਪਰਮ ਦਾ ਪਹਿਲਾ ਗਾਣਾ ‘That Girl’ਜਿਸ ਨੇ ਰਿਲੀਜ਼ ਦੇ ਕੁਝ ਦਿਨਾਂ ਵਿੱਚ ਹੀ ਲੱਖਾਂ ਵਿਊਜ਼ ਕਮਾ ਲਏ ਹਨ। ‘That Girl’ ਗਾਣੇ ਰਾਹੀਂ ਪਰਮ ਪੰਜਾਬੀ ਮਿਊਜ਼ਿਕ ਦੀ ਦੁਨੀਆਂ ਵਿੱਚ ਆਪਣੀ ਅਲੱਗ ਪਹਿਚਾਣ ਹਾਸਿਲ ਕਰਨ ਵੱਲ ਵੱਧ ਰਹੀ ਹੈ। ‘That Girl’ ਗਾਣਾ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਿਹਾ ਹੈ ਕਿ ਇਸ ਗਾਣੇ ਦੀ ਵੀਡੀਓ ਨੂੰ ਸਿਰਫ਼ ਆਮ ਲੋਕਾਂ ਨੇ ਹੀ ਨਹੀਂ ਸਗੋਂ ਵੱਡੇ-ਵੱਡੇ ਕਲਾਕਾਰਾਂ ਨੇ ਵੀ ਸ਼ੇਅਰ ਕੀਤਾ ਸੀ।

ਦੂਜੇ ਪਾਸੇ ਪਰਮ ਦਾ ਸਹਿਪਾਠੀ, ਸਾਬ, ਜੋ ਡੀਐਮ ਕਾਲਜ, ਮੋਗਾ ਵਿੱਚ ਪੜ੍ਹਦਾ ਹੈ, ਨੇ ਉਸਦਾ ਗੀਤ “ਦੈਟ ਗਰਲ” ਲਿਖਿਆ, ਸਾਬ ਦਾ ਅਸਲੀ ਨਾਮ ਜਸ਼ਨਪ੍ਰੀਤ ਹੈ, ਸਾਬ ਅਤੇ ਪਰਮ ਮੋਗਾ ਦੇ ਦਾਣਾ ਮੰਡੀ ਵਿਖੇ ਹਿੱਪ-ਹੌਪ ਵਿੱਚ ਦਿਲਚਸਪੀ ਰੱਖਣ ਵਾਲੇ ਹੋਰ ਕਾਲਜ ਵਿਦਿਆਰਥੀਆਂ ਨਾਲ ਮਿਲਦੇ ਸਨ। ਇਹ ਇੱਕ ਖੁੱਲ੍ਹੀ ਅਤੇ ਸ਼ਾਂਤ ਜਗ੍ਹਾ ਸੀ, ਇਸ ਲਈ ਉਹ ਹਰ ਰੋਜ਼ ਅਭਿਆਸ ਕਰਦੇ ਸਨ ਅਤੇ ਆਪਣੇ ਗੀਤ ਰਿਕਾਰਡ ਕਰਦੇ ਸਨ। ਉਹ ਉਹਨਾਂ ਨੂੰ ਸਾਬ ਦੇ ਪੰਨੇ, “ਮਾਲਵਾ ਹੁੱਡ”, ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ, “ਸਾਈਫਰ PB29” ਯੂਜ਼ਰਨੇਮ ਹੇਠ ਅਪਲੋਡ ਕਰਦੇ ਸਨ।

ਅੱਜ ਪਰਮ ਦੀ ਗਾਇਕੀ ਤੇ ਅਵਾਜ਼ ਦੀ ਖਿਆਤੀ ਇੰਨੀ ਵਧ ਗਈ ਹੈ ਕਿ ਹਰ ਮੌਕੇ “ਪਰਮ, ਪਰਮ” ਦੀ ਧੁਨ ਸੁਣੀ ਜਾਂਦੀ ਹੈ। ਉਸਦੀ ਕਹਾਣੀ ਸਾਬਤ ਕਰਦੀ ਹੈ ਕਿ ਜੇ ਜਜ਼ਬਾ ਹੋਵੇ ਤੇ ਨੀਤਾਂ ਸੱਚੀਆਂ ਹੋਣ ਤਾਂ ਕੀ ਨਹੀਂ ਹੋ ਸਕਦਾ
ਆਪਣੀ ਮਿਹਨਤ ਸਦਕਾ ਪਰਮ ਪੰਜਾਬ ਦੀ ਪਹਿਲੀ ਮਹਿਲਾ ਰੈਪਰ ਬਣੀ, ਜੋ ਆਪਣੇ ਗੀਤ ਖੁਦ ਲਿਖਦੀ ਅਤੇ ਗਾਉਦੀ ਹੈ…