Connect with us

Punjab

ਦੇਖੋ ਸੂਬੇ ਵਿੱਚ ਖਰੀਦ ਏਜੰਸੀਆਂ ਨੇ ਹੁਣ ਤੱਕ ਨਰਮੇ ਦੀ ਕਿੰਨੀ ਖਰੀਦ ਕੀਤੀ ?

ਸੂਬੇ ਦੀਆਂ ਮੰਡੀਆਂ ‘ਚ ਹੁਣ ਤੱਕ 13 ਲੱਖ ਕੁਇੰਟਲ ਨਰਮੇ ਦੀ ਰਿਕਾਰਡ ਆਮਦ, 100 ਫੀਸਦੀ ਖ਼ਰੀਦ

Published

on

ਸੂਬੇ ਦੀਆਂ ਮੰਡੀਆਂ ‘ਚ ਹੁਣ ਤੱਕ 13 ਲੱਖ ਕੁਇੰਟਲ ਨਰਮੇ ਦੀ ਰਿਕਾਰਡ ਆਮਦ, 100 ਫੀਸਦੀ ਖ਼ਰੀਦ
ਪਿੱਛਲੇ ਸਾਲ ਦੇ ਮੁਕਾਬਲੇ 61 ਫੀਸਦੀ ਇਜ਼ਾਫ਼ਾ: ਲਾਲ ਸਿੰਘ
ਹੁਣ ਤੱਕ ਹੋਈ ਕੁੱਲ ਆਮਦ ਵਿੱਚੋਂ ਭਾਰਤੀ ਕਪਾਹ ਨਿਗਮ ਨੇ 80 ਫੀਸਦੀ ਫ਼ਸਲ ਖ਼ਰੀਦੀ

ਚੰਡੀਗੜ੍ਹ, 9 ਨਵੰਬਰ: ਸੂਬੇ ਵਿੱਚ ਖਰੀਦ ਏਜੰਸੀਆਂ ਨੇ ਹੁਣ ਤੱਕ ਤਕਰੀਬਨ 13 ਲੱਖ ਕੁਇੰਟਲ ਨਰਮੇ ਦੀ ਖਰੀਦ ਕੀਤੀ ਹੈ ਅਤੇ ਇਸ ਨਾਲ ਪਿੱਛਲੇ ਸਾਲ ਇਸੇ ਸਮੇਂ ਦੌਰਾਨ ਹੋਈ ਖ਼ਰੀਦ ਦੇ ਮੁਕਾਬਲੇ 61 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਅੱਜ ਇੱਥੇ ਦੱਸਿਆ ਕਿ ਹੁਣ ਤੱਕ ਹੋਈ ਨਰਮੇ ਦੀ ਭਾਰੀ ਆਮਦ ਅਤੇ ਖਰੀਦ ਸੂਬੇ ਭਰ ਦੇ ਅਨੁਕੂਲ ਮੌਸਮੀ ਹਾਲਤਾਂ ਸਦਕਾ ਹੋਇਆ ਹੈ।
ਚੇਅਰਮੈਨ ਨੇ ਅੱਗੇ ਦੱਸਿਆ ਕਿ ਪਿੱਛਲੇ ਸਾਲ ਦੀ 8.11 ਲੱਖ ਕੁਇੰਟਲ ਆਮਦ ਦੇ ਮੁਕਾਬਲੇ ਇਸ ਸਾਲ ਹੁਣ ਤੱਕ 13.06 ਲੱਖ ਕੁਇੰਟਲ ਨਰਮੇ ਦੀ ਆਮਦ ਹੋਈ ਹੈ। ਭਾਰਤੀ ਕਪਾਹ ਨਿਗਮ ਨੇ 13.06 ਲੱਖ ਕੁਇੰਟਲ ਵਿੱਚੋਂ 10.58 ਲੱਖ ਕੁਇੰਟਲ ਨਰਮੇ ਦੀ ਖਰੀਦ ਕੀਤੀ ਹੈ ਜਦਕਿ ਨਿੱਜੀ ਵਪਾਰੀਆਂ ਵੱਲੋਂ 2.47 ਲੱਖ ਕੁਇੰਟਲ ਦੀ ਖਰੀਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਵਰ੍ਹੇ ਦੌਰਾਨ ਭਾਰਤੀ ਕਪਾਹ ਨਿਗਮ ਵੱਲੋਂ ਤਲਵੰਡੀ ਸਾਬੋ, ਤਪਾ, ਭੀਖੀ, ਬਰੇਟਾ, ਲਹਿਰਾਗਾਗਾ ਅਤੇ ਮੁਕਤਸਰ ਵਿਖੇ 6 ਨਵੇਂ ਖ਼ਰੀਦ ਕੇਂਦਰਾਂ ਸਮੇਤ ਕਪਾਹ ਦੇ 22 ਨਾਮਜ਼ਦ ਖਰੀਦ ਕੇਂਦਰਾਂ ਦੇ ਨੈਟਵਰਕ ਰਾਹੀਂ ਲਗਭਗ 80 ਫੀਸਦੀ ਫ਼ਸਲ ਦੀ ਖਰੀਦ ਘੱਟੋ ਘੱਟ ਸਮਰਥਨ ਮੁੱਲ ‘ਤੇ ਕੀਤੀ ਗਈ ਹੈ।
ਲਾਲ ਸਿੰਘ ਨੇ ਅੱਗੇ ਕਿਹਾ ਅਨੁਕੂਲ ਮੌਸਮੀ ਹਾਲਾਤਾਂ ਕਰਕੇ ਚੰਗੀ ਗੁਣਵੱਤਾ ਦਾ ਨਰਮਾ ਪੈਦਾ ਹੋਇਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਭਾਰਤੀ ਕਪਾਹ ਨਿਗਮ ਨੇ ਮੰਡੀਆਂ ਵਿੱਚ ਨਰਮੇ ਦੀ ਹੁਣ ਤੱਕ ਹੋਈ ਆਮਦ ਦੀ ਤੁਰੰਤ ਖ਼ਰੀਦ ਨੂੰ ਯਕੀਨੀ ਬਣਾਉਣ ਲਈ 5 ਅਕਤੂਬਰ ਤੋਂ ਖ਼ਰੀਦ ਸ਼ੁਰੂ ਕਰ ਦਿੱਤੀ ਸੀ।
ਚੇਅਰਮੈਨ ਨੇ ਦੱਸਿਆ ਕਿ ਸਾਲ 2019-20 ਦੇ ਖਰੀਦ ਸੀਜ਼ਨ ਦੌਰਾਨ ਕੁੱਲ 43.04 ਲੱਖ ਕੁਇੰਟਲ ਨਰਮੇ ਦੀ ਖਰੀਦ ਕੀਤੀ ਗਈ ਸੀ ਜਦੋਂਕਿ ਮੌਜੂਦਾ ਸੀਜ਼ਨ ਦੌਰਾਨ ਹੁਣ ਤੱਕ 13.06 ਲੱਖ ਕੁਇੰਟਲ ਨਰਮੇ ਦੀ ਖਰੀਦ ਕੀਤੀ ਗਈ ਹੈ ਅਤੇ ਮੰਡੀਆਂ ਵਿੱਚ ਨਰਮੇ ਦੀ ਆਮਦ ਅਜੇ ਵੀ ਜਾਰੀ ਹੈ।