Connect with us

Punjab

ਰਮਨਦੀਪ ਨੂੰ 3 ਨੌਜਵਾਨਾਂ ਨੇ ਉਸਦੇ ਘਰੋਂ ਹੀ ਕਿਵੇਂ ਕੀਤਾ ਅਗਵਾ ?

ਪਿਸਤੌਲ ਦੀ ਨੋਕ ਤੇ 17 ਸਾਲਾਂ ਲੜਕੀ ਨੂੰ ਕੀਤਾ ਅਗਵਾ

Published

on

ਪਿਸਤੌਲ ਦੀ ਨੋਕ ਤੇ 17 ਸਾਲਾਂ ਲੜਕੀ ਨੂੰ ਕੀਤਾ ਅਗਵਾ 
ਗੁਰਦਾਸਪੁਰ ਦੇ ਪਿੰਡ ਉਗਰਾ ਦੀ ਘਟਨਾ
ਕਿਉਂ ਕੀਤਾ ਅਗਵਾ ਜਾਂਚ ਜਾਰੀ 
ਪੁਲਿਸ ਵੱਲੋਂ ਕਰੀਬ 6 ਨੌਜਵਾਨਾਂ ਖਿਲਾਫ਼ ਮਾਮਲਾ ਦਰਜ  

ਗੁਰਦਾਸਪੁਰ 23 ਸਤੰਬਰ :(ਗੁਰਪ੍ਰੀਤ ਸਿੰਘ) ਗੁਰਦਾਸਪੁਰ ਸਰਹੱਦੀ ਇਲਾਕਾ ਹੋਣ ਕਰਕੇ ਇੱਥੋਂ ਆਏ ਦਿਨ ਵਾਰਦਾਤਾਂ ਦੀਆਂ ਖ਼ਬਰਾਂ ਆਉਂਦੀਆਂ ਹੀ ਰਹਿੰਦੀਆਂ ਹਨ। ਹੁਣ ਅੱਜ ਹੋਰ ਖ਼ਬਰ ਸਾਹਮਣੇ ਆਈ ਹੈ,ਮਾਮਲਾ ਹੈ ਇੱਕ ਲੜਕੀ ਨੂੰ ਅਗਵਾ ਕਰਨ ਦਾ,ਪਿਸਤੌਲ ਦੀ ਨੋਕ ਤੇ ਨੌਜਵਾਨਾਂ ਵੱਲੋਂ ਲੜਕੀ ਨੂੰ ਅਗਵਾ ਕਰ ਲਿਆ ਜਾਂਦਾ ਹੈ। ਗੁਰਦਾਸਪੁਰ ਦੇ ਕਸਬਾ ਦੋਰਾਂਗਲਾ ਦੇ ਪਿੰਡ ਉਗਰਾ ਵਿੱਚ ਤਿੰਨ ਨੌਜਵਾਨਾਂ ਨੇ ਪਹਿਲਾਂ ਫਾਇਰਿੰਗ ਕੀਤੀ ਫਿਰ ਪਿਸਤੌਲ ਦੀ ਨੋਕ ਤੇ ਇਕ 17 ਸਾਲਾਂ ਲੜਕੀ ਰਮਨ ਦੀਪ ਕੌਰ ਨੂੰ ਘਰ ਤੋਂ ਅਗਵਾ ਕਰ ਲਿਆ।ਖ਼ਬਰ ਸੁਣਕੇ ਲੱਗਦਾ ਹੈ ਉਹਨਾਂ ਨੂੰ ਪੁਲਿਸ ਦਾ ਭੋਰਾ ਖੌਫ਼ ਨਹੀਂ ਹੈ। 
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆ ਡੀਐਸਪੀ ਮਹੇਸ਼ ਸੈਣੀ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਉਗਰਾ ਪਿੰਡ ਵਿਚ 6 ਨੌਜਵਾਨਾਂ ਨੇ ਇਕ ਲੜਕੀ ਨੂੰ ਗੋਲੀ ਚਲਾ ਕੇ ਅਗਵਾ ਕੀਤਾ ਹੈ। ਉਕਤ ਲੜਕੀ ਕਰੀਬ 17 ਸਾਲਾਂ ਦੀ ਹੈ ਜੋ ਗਿਆਰਵੀਂ ਜਮਾਤ ਦੀ ਵਿਦਿਆਰਥਣ ਹੈ। ਲੜਕੀ ਦੇ ਪਿਤਾ ਦੇ ਬਿਆਨਾਂ ਅਨੁਸਾਰ ਪੁਲਿਸ ਨੇ ਪਿੰਡ ਖਰਲ ਅਤੇ ਲਖਪਨਪਾਲ ਦੇ ਦੋ ਵਿਅਕਤੀਆਂ ਸਮੇਤ ਕਰੀਬ 6 ਨੌਜਵਾਨਾਂ ਖਿਲਾਫ ਕਾਰਵਾਈ ਸ਼ੁਰੂ ਕੀਤੀ ਹੈ। ਉਨਾਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਇਸ ਗੱਲ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਕਤ ਹਮਲਾਵਰਾਂ ਨੇ ਇਸ ਘਟਨਾ ਨੂੰ ਅੰਜਾਮ ਕਿਉਂ ਦਿੱਤਾ ਹੈ।
Continue Reading
Click to comment

Leave a Reply

Your email address will not be published. Required fields are marked *