Connect with us

India

ਅਗਨੀਵੀਰ ਸਕੀਮ ਕਿਵੇਂ ਤਕਨੀਕ ਦੇ ਸਹਾਰੇ ਨੌਜਵਾਨਾਂ ਨੂੰ ਰਾਹ ਦਿਖਾ ਰਹੀ

Published

on

AGNIVEER SCHEME : ਅਗਨੀਵੀਰ ਸਕੀਮ ਇੰਡੀਅਨ ਆਰਮਡ ਫੋਰਸਿਜ਼ (Indian Armed Forces) ਨੂੰ ਨਵੇਂ ਹੁਨਰ ਪ੍ਰਦਾਨ ਕਰਨ ਵਿੱਚ ਸਹਾਇਕ ਹੈ। ਅਗਨੀਵੀਰ ਸਕੀਮ ਇੱਕ ਅਜਿਹੀ ਤਕਨੀਕ ਹੈ ਜਿਸ ਰਾਹੀਂ Indian Armed Forces ਨਵੀਆਂ ਤਕਨੀਕਾਂ ਨਾਲ ਜਾਣੂ ਹੋ ਰਹੀਆਂ ਹਨ। ਅੱਜ ਤਕਨੀਕ ਤੇਜ਼ੀ ਨਾਲ ਵਿਕਸਤ ਹੋ ਰਹੀ ਅਤੇ ਵੱਡੇ ਪੱਧਰ ਉੱਤੇ ਵਿਕਸਤ ਹੋ ਰਹੀ ਹੈ।

ਇਸੇ ਲਈ ਦੁਸ਼ਮਣ ਨਾਲ ਮੁਕਾਬਲਾ ਕਰਨ ਲਈ ਅਨੁਕੂਲ ਹੋਣਾ ਬਹੁਤ ਜ਼ਰੂਰੀ ਹੈ। ਅਗਨੀਵੀਰ ਨਵੀਆਂ ਤਕਨੀਕਾਂ, ਵਿਧੀਆਂ ਅਤੇ ਸਿਮੁਲੇਟਰ ਨਾਲ ਟ੍ਰੇਨਿੰਗ ਲੈ ਰਹੇ ਹਨ।

ਤਕਨੀਕੀ ਸਿੱਖਿਆ ਫੌਜੀ ਸੇਵਾਵਾਂ ਤੋਂ ਮਿਲਦੀ ਹੈ

ਭਾਰਤੀ ਫੌਜ ਤਕਨੀਕ ਦੀ ਵਰਤੋਂ ਦੇ ਨਾਲ-ਨਾਲ ਤਕਨੀਕੀ ਹੁਨਰ ਰਾਹੀਂ ਸਿੱਖਿਆ ਦੇ ਰੂਪ ਵਿੱਚ ਯੋਗ ਫੌਜੀਆਂ ਨੂੰ ਸ਼ਾਮਲ ਕਰ ਰਹੀ ਹੈ।
ਪਹਿਲੇ ਦੋ ਅਗਨੀਵੀਰ ਬੈਚਾਂ ਤੋਂ ਪਤਾ ਲੱਗਦਾ ਹੈ ਕਿ 5 ਫੀਸਦ ਦੇ ਕੋਲ ਡਿਪਲੋਮਾ ਜਾਂ ਆਈਟੀਆਈ ਯੋਗਤਾ ਹੈ ਅਤੇ 15 ਫੀਸਦ ਗ੍ਰੈਜੁਏਟ ਹਨ। ਇਹ ਪਿਛਲੇ ਦਾਖਲਿਆਂ ਦੇ ਮੁਕਾਬਲੇ ਇੱਕ ਵੱਡਾ ਵਾਧਾ ਹੈ।

ਭਾਰਤੀ ਫੌਜ ਹੁਣ ਮਾਣ ਨਾਲ ਕਹਿ ਸਕਦੀ ਹੈ ਕਿ ਉਨ੍ਹਾਂ ਕੋਲ ਨੌਜਵਾਨ ਅਤੇ ਤਕਨੀਕੀ ਮਹਾਰਤ ਦੋਵੇਂ ਹਨ, ਕਿਉਂਕਿ 110 ਬੀ ਟੈੱਕ ਗ੍ਰੇਜੁਏਟ ਉਮੀਦਵਾਰ ਸ਼ਾਮਲ ਕੀਤੇ ਗਏ ਹਨ।

ਜਦੋਂ ਗੱਲ ਸਿੱਖਿਆ ਦੀ ਆਉਂਦੀ ਹੈ ਤਾਂ ਅਗਨੀਵੀਰ ਲੰਘੀ ਭਰਤੀਆਂ ਵਿੱਚ ਵਿਧੀ ਦੇ ਮੁਕਾਬਲੇ ਪ੍ਰੀਖਿਆ ਕੇਂਦਰਾਂ ਵਿੱਚ 30 ਫੀਸਦ ਵੱਧ ਨਜ਼ਰ ਆਏ ਹਨ। ਇਹ ਭਾਰਤੀ ਫੌਜ ਲਈ ਚੰਗਾ ਸੰਕੇਤ ਹੈ ਕਿਉਂਕਿ ਇਹ ਭਾਰਤ ਨੌਜਵਾਨਾਂ ਦਾ ਦੇਸ਼ ਹੈ ਅਤੇ ਸਿੱਖਿਆ ਦੇ ਹੁਨਰ ਦਾ ਇਹ ਪੱਧਰ ਹੁਣ ਬਹੁਤ ਹੀ ਸ਼ੁਰਆਤੀ ਪੜਾਅ ਵਿੱਚ Indian Armed Forces ਨਾਲ ਜੁੜ ਰਿਹਾ ਹੈ।

ਭਾਰਤੀ ਫੌਜ ਵਿੱਚ ਨਵੀਂ ਤਕਨੀਕਾਂ

ਚੀਫ਼ ਆਫ਼ ਡਿਫ਼ੈਂਸ ਸਟਾਫ਼ ਜਨਰਲ ਅਨਿਲ ਚੌਹਾਨ ਨੇ ਕਿਹਾ, ‘‘ਮੁਕਾਬਲਿਆਂ ਲਈ ਰਣਨੀਤਕ ਖ਼ੇਤਰ ਦੇ ਰੂਪ ਵਿੱਚ ਅਸੀਂ ਨਵੇਂ ਤਰੀਕੇ ਨਾਲ ਅੱਗੇ ਆਏ ਹਾਂ ਅਤੇ ਕਈ ਖ਼ੇਤਰਾਂ ਵਿੱਚ ਨਵੇਂ ਹਥਿਆਰਾਂ ਲਈ ਇਸ ਦਾ ਲਾਭ ਲਿਆ ਜਾ ਰਿਹਾ ਹੈ।’’
ਭਾਰਤੀ ਫੌਜ ਰੋਬੋਟਿਕ ਨਿਗਰਾਨੀ ਪਲੇਟਫਾਰਮ, 5 ਜੀ ਸੰਚਾਰ, ਏਅਰ ਡਿਫ਼ੈਂਸ ਸਿਸਟਮ, ਸਰਹੱਦੀ ਖ਼ੇਤਰਾਂ ਵਿੱਚ ਨਿਗਰਾਨੀ ਲਈ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਅਤੇ ਕੁਆਂਟਮ ਕੰਪਿਊਟਿੰਗ ਲੈਬਾਂ ਵਰਗੀਆਂ ਕਈ ਤਕਨੀਕਾਂ ਨੂੰ ਅਪਣਾਉਣ ਉੱਤੇ ਧਿਆਨ ਲਗਾ ਰਹੀ ਹੈ।
ਭਾਰਤੀ ਫੌਜ 2024 ਨੂੰ Year of Technology Absorption ਦੇ ਤੌਰ ਉੱਤੇ ਮਨਾ ਰਹੀ ਹੈ। ਇਸ ਨੇ ਫੌਜ ਦੀ ਵਰਤੋਂ ਲਈ 6G ਸੰਚਾਰ, AI, Machine Learning ਅਤੇ Quantum Computing Labs ਉੱਤੇ ਰਿਸਰਚ ਅਤੇ ਮੁਲਾਂਕਣ ਕਰਨ ਲਈ ਮਾਰਚ 2024 ਵਿੱਚ Signals Technology Evaluation and Adaptation Group (STEAG) ਦੀ ਸਥਾਪਨਾ ਕੀਤੀ।

ਤਕਨੀਕੀ ਤੌਰ ਉੱਤੇ ਅੱਗੇ ਵਧਣ ਵਾਲੇ ਇਹਨਾਂ ਸਾਰੇ ਕਦਮਾਂ ਲਈ ਹੁਨਰਮੰਦ ਕਰਮੀਆਂ ਦੀ ਲੋੜ ਹੁੰਦੀ ਹੈ, ਜੋ ਇਸ ਤਕਨੀਕ ਨੂੰ ਸਮਝ ਸਕਣ ਅਤੇ ਇਸਤੇਮਾਲ ਕਰ ਸਕਣ। ਇੱਥੇ ਹੀ ਅਗਨੀਵੀਰ ਅਹਿਮ ਰੋਲ ਅਦਾ ਕਰਨੇ ਕਿਉਂਕਿ ਨੌਜਵਾਨ ਅਤੇ ਤਕਨੀਕੀ ਯੋਗਤਾ ਹੀ ਕੰਮ ਆਵੇਗੀ।
ਜਦੋਂ ਇਹ ਨੌਜਵਾਨ ਤਕਨੀਕ ਦੀ ਵਰਤੋਂ ਲਈ ਯੋਗ ਹੋ ਜਾਣਗੇ ਤਾਂ ਯੂਨਿਟ ਕਮਾਂਡਰ ਉਨ੍ਹਾਂ ਦੀ ਵਰਤੋਂ ਫੌਜੀਆਂ ਨੂੰ ਟ੍ਰੇਨਿੰਗ ਦੇਣ ਦੇ ਨਾਲ-ਨਾਲ ਭਵਿੱਖ ਦੇ ਅਗਨੀਵੀਰਾਂ ਨੂੰ ਬਤੌਰ ਟ੍ਰੇਨਰ ਵੀ ਸੇਵਾਵਾਂ ਲੈ ਸਕਦੇ ਹਨ।

(ਸਟੋਰੀ – ਆਕਾਸ਼ ਮਹਾਜਨ, ਇਨਪੁੱਟ ਹੈੱਡ, ਵਰਲਡ ਪੰਜਾਬੀ ਟੀਵੀ)