Corona Virus
ਤੇਜ਼ ਤੁਫਾਨ ਨੇ ਮਚਾਇਆ ਕਹਿਰ, ਇੱਕ ਪਰਵਾਸੀ ਮਜਦੂਰ ਦੀ ਹੋਈ ਮੌਤ
ਫਿਰੋਜ਼ਪੁਰ, ਪਰਮਜੀਤ ਪੰਮਾ, 5 ਜੁਲਾਈ : ਬੀਤੀ ਰਾਤ ਫਿਰੋਜ਼ਪੁਰ ਵਿੱਚ ਆਏ ਤੂਫਾਨ ਦੇ ਨਾਲ ਭਾਰੀ ਨੁਕਸਾਨ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਜਿੱਥੇ ਇਸ ਤੁਫਾਨ ਨੇ ਲੋਕਾਂ ਦਾ ਭਾਰੀ ਨੁਕਸਾਨ ਕੀਤਾ ਹੈ। ਉਥੇ ਹੀ ਇੱਕ ਵਿਅਕਤੀ ਨੂੰ ਆਪਣੀ ਜਾਨ ਗਵਾਉਣੀ ਪੈ ਗਈ ਹੈ। ਜਾਣਕਾਰੀ ਦਿੰਦਿਆਂ ਸਥਾਨਕ ਲੋਕਾਂ ਨੇ ਦੱਸਿਆ ਕਿ ਬੀਤੀ ਰਾਤ ਤੁਫਾਨ ਇਨ੍ਹਾਂ ਤੇਜ ਸੀ ਕਿ ਇਸ ਤੁਫਾਨ ਨੇ ਰੇਲਵੇ ਸਟੇਸ਼ਨ ਦੇ ਨਜਦੀਕ ਲੱਗਿਆ ਟਾਵਰ ਵੀ ਮੁੱਢ ਤੋਂ ਪੁੱਟ ਸੁਟਿਆ ਜਿਸ ਥਾਂ ਤੇ ਇਹ ਟਾਵਰ ਡਿੱਗਿਆ ਹੈ। ਉਸ ਦੇ ਨਜਦੀਕ ਕਈ ਲੋਕਾਂ ਦੇ ਮਕਾਨ ਸਨ ਪਰ ਹਵਾ ਦਾ ਰੁਖ ਉਲਟ ਹੋਣ ਕਾਰਨ ਕਈ ਇਹ ਟਾਵਰ ਲੋਕਾਂ ਦੇ ਮਕਾਨਾਂ ਤੇ ਨਹੀਂ ਡਿੱਗਿਆ ਜਿਸ ਨਾਲ ਕਈ ਲੋਕਾਂ ਦੀਆਂ ਜਾਨਾਂ ਬਚ ਗਈਆਂ ਉਨ੍ਹਾਂ ਕਿਹਾ ਅਗਰ ਇਹ ਟਾਵਰ ਉਨ੍ਹਾਂ ਦੇ ਮਕਾਨਾਂ ਤੇ ਡਿੱਗ ਜਾਦਾ ਤਾਂ ਕਈ ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪੈ ਜਾਣੀ ਸੀ। ਉਨ੍ਹਾਂ ਰੇਲਵੇ ਵਿਭਾਗ ਤੋਂ ਮੰਗ ਕੀਤੀ ਹੈ ਕਿ ਮੁੜ ਇਹ ਟਾਵਰ ਇਥੇ ਨਾ ਲਗਾਇਆ ਜਾਵੇ। ਕਿਉਂਕਿ ਮੀਂਹ ਤੁਫਾਨ ਵਿੱਚ ਉਨ੍ਹਾਂ ਨੂੰ ਜਾਨ ਦਾ ਖਤਰਾ ਰਹਿੰਦਾ ਹੈ।
ਇਸੇ ਤਰ੍ਹਾਂ ਤੁਫਾਨ ਨੇ ਬੀਤੀ ਰਾਤ ਕਈ ਲੋਕਾਂ ਦਾ ਮਾਲੀ ਨੁਕਸਾਨ ਵੀ ਬਹੁਤ ਕੀਤਾ ਲੋਕਾਂ ਦੇ ਘਰਾਂ ਦੁਕਾਨਾਂ ਅਤੇ ਸਿਨੇਮੇਆਂ ਦੀਆਂ ਛੱਤਾਂ ਦੇ ਸੈਡ ਵੀ ਨਹੀਂ ਛੱਡੇ ਸਭ ਦੂਰ ਦੂਰ ਹਵਾ ਵਿੱਚ ਉਡਦੇ ਨਜਰ ਆਏ ਜਿਥੇ ਲੋਕਾਂ ਨੂੰ ਮਾਲੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਉਥੇ ਹੀ ਇੱਕ ਪਰਵਾਸੀ ਮਜਦੂਰ ਆਪਣੀ ਜਾਨ ਗਵਾਉਣੀ ਪੈ ਗਈ ਜਾਣਕਾਰੀ ਦਿੰਦਿਆਂ ਨਜਦੀਕ ਰਹਿੰਦੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਨਜਦੀਕ ਝੁੱਗੀ ਵਿੱਚ ਇੱਕ ਬੰਟੀ ਨਾਮਕ ਪਰਵਾਸੀ ਮਜਦੂਰ ਰਹਿੰਦਾ ਸੀ ਅਤੇ ਬੀਤੀ ਰਾਤ ਉਹ ਆਪਣੀ ਝੁੱਗੀ ਅੰਦਰ ਰੋਟੀ ਬਣਾ ਰਿਹਾ ਸੀ ਕਿ ਅਚਾਨਕ ਤੇਜ਼ ਤੁਫਾਨ ਆ ਗਿਆ ਜਿਸ ਨਾਲ ਉਸ ਦੀ ਝੁੱਗੀ ਦੇ ਨਾਲ ਦੀ ਕੰਧ ਉਸ ਉਪਰ ਡਿੱਗ ਗਈ ਤੁਫਾਨ ਜਿਆਦਾ ਹੋਣ ਕਾਰਨ ਬਿਜਲੀ ਵੀ ਬੰਦ ਸੀ ਜਿਸ ਕਾਰਨ ਪਤਾ ਨਾ ਚਲਣ ਤੇ ਉਹ ਕਾਫੀ ਦੇਰ ਕੰਧ ਥੱਲੇ ਦੱਬਿਆ ਰਿਹਾ ਪਤਾ ਚੱਲਣ ਤੇ ਉਸਨੂੰ ਬਾਹਰ ਕੱਢ ਕੇ ਸਹਿਰ ਦੇ ਇੱਕ ਨਿਜੀ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਹਾਲਤ ਜਿਆਦਾ ਗੰਭੀਰ ਹੋਣ ਕਾਰਨ ਡਾਕਟਰ ਵੱਲੋਂ ਉਸਨੂੰ ਅੱਗੇ ਰੈਫਰ ਕਰ ਦਿੱਤਾ ਗਿਆ ਪਰ ਰਾਸਤੇ ਵਿੱਚ ਉਸਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਬੰਟੀ ਦੇ ਤਿੰਨ ਛੋਟੇ ਛੋਟੇ ਬੱਚੇ ਹਨ। ਲੋਕਾਂ ਨੇ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਤੋਂ ਮਦਦ ਗੁਹਾਰ ਲਗਾਈ ਹੈ ਤਾ ਜੋ ਉਸ ਦੇ ਬੱਚਿਆਂ ਦਾ ਪਾਲਣ ਪੋਸ਼ਣ ਹੋ ਸਕੇ।