Uncategorized
ਐੱਸਐੱਸਪੀ ਦਫ਼ਤਰ ਨੇੜੇ ਹੀ ਅਣਪਛਾਤੇ ਵਿਅਕਤੀਆਂ ਵੱਲੋਂ ਸ਼ਰ੍ਹੇਆਮ ਪਤੀ-ਪਤਨੀ ਦੀ ਕੁੱਟਮਾਰ
ਮੋਗਾ ਐੱਸਐੱਸਪੀ ਦਫ਼ਤਰ ਦੇ ਨੇੜੇ ਦੀ ਘਟਨਾ,ਅਣਪਛਾਤੇ ਵਿਅਕਤੀਆਂ ਵੱਲੋਂ ਸ਼ਰ੍ਹੇਆਮ ਪਤੀ-ਪਤਨੀ ‘ਤੇ ਹਮਲਾ

ਅਣਪਛਾਤੇ ਵਿਅਕਤੀਆਂ ਵੱਲੋਂ ਸ਼ਰ੍ਹੇਆਮ ਪਤੀ-ਪਤਨੀ ‘ਤੇ ਹਮਲਾ
ਮੋਗਾ ਐੱਸਐੱਸਪੀ ਦਫ਼ਤਰ ਦੇ ਨੇੜੇ ਦੀ ਘਟਨਾ
ਵੀਡੀਓ ਸੋਸ਼ਲ ਮੀਡੀਆ ‘ਤੇ ਹੋ ਰਹੀ ਏ ਵਾਇਰਲ
ਪਤੀ-ਪਤਨੀ ਨੇ ਪੁਲਿਸ ‘ਤੇ ਕਾਰਵਾਈ ਨਾ ਕਰਨ ਦੇ ਲਾਏ ਇਲਜ਼ਾਮ
ਮੋਗਾ,7 ਸਤੰਬਰ :(ਦੀਪਕ ਸਿੰਗਲਾ),ਮੋਗਾ ਵਿੱਚ ਕੁੱਟਮਾ ਵਾਰਦਾਤਾਂ ਦੀਆਂ ਵੀਡੀਓ ਅੱਜ-ਕੱਲ ਬਹੁਤ ਵਾਇਰਲ ਹੋ ਰਹੀਆਂ ਹਨ। ਮੋਗਾ ਦੇ ਐੱਸਐੱਸਪੀ ਦਫ਼ਤਰ ਤੋਂ 10 ਮੀਟਰ ਦੂਰੀ ਤੇ ਪਤੀ-ਪਤਨੀ ਉੱਤੇ ਅਣਪਛਾਤੇ ਲੋਕਾਂ ਵੱਲੋਂ ਹਮਲਾ ਕੀਤਾ ਗਿਆ,ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਪਤੀ-ਪਤਨੀ ਨੇ ਦੱਸਿਆ ਕਿ ਉਨ੍ਹਾਂ ਦਾ ਆਪਣੀ ਮਾਂ ਨਾਲ ਲੰਮੇ ਸਮੇਂ ਤੋਂ ਕਲੇਸ਼ ਚੱਲ ਰਿਹਾ ਸੀ,ਜਿਸਦੇ ਚਲਦੇ ਉਹ ਐਸਡੀਐਮ ਦਫ਼ਤਰ ਤਾਰੀਖ ਤੇ ਆਏ ਸੀ ਅਤੇ ਉਨ੍ਹਾਂ ਦੀ ਮਾਂ ਦੀ ਹਾਜ਼ਰੀ ਚ ਉਨ੍ਹਾਂ ਤੇ ਹਮਲਾ ਕੀਤਾ ਗਿਆ ਅਤੇ ਪਿਛਲੇ ਦਿਨੀਂ ਉਨ੍ਹਾਂ ਦੇ ਭਰਾ ਦੇ ਘਰ ਤੇ ਵੀ ਕੁੱਝ ਲੋਕਾਂ ਨੇ ਹਮਲਾ ਕੀਤਾ ਸੀ।
ਓਧਰ ਪੁਲਿਸ ਨੇ ਉਨ੍ਹਾਂ ਦੇ ਬਿਆਨਾ ਦੇ ਅਧਾਰ ਤੇ ਮਾਮਲਾ ਦਰਜ ਕਰ ਲਿਆ ਤੇ ਕਾਰਵਾਈ ਕੀਤੀ ਜਾ ਰਹੀ ਹੈ।
Continue Reading