Punjab
ਕਤਲ ਦੀ ਵਾਰਦਾਤ ਨਾਲ ਕੰਬਿਆ ਮਲੋਟ ਦਾ ਪਿੰਡ ਦਾਨੇਵਾਲਾ
3 ਮਾਰਚ 2020 ( ਅਸਫ਼ਾਕ ਡੁਡੀ): ਮਲੋਟ ਦੇ ਪਿੰਡ ਦਾਨੇ ਵਾਲਾ ‘ਚ ਕਤਲ ਦੀ ਵਾਰਦਾਤ ਨਾਲ ਸਨਸਨੀ ਫੈਲ ਗਈ ਹੈ। ਵਿਅਕਤੀ ਨੇ ਆਪਣੀ ਹੀ 32 ਸਾਲ ਦੀ ਪਤਨੀ ਦਾ ਕੁਲਹਾੜੀ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮਿਲੀ ਜਾਣਕਾਰੀ ਤੋਂ ਪਤਾ ਲੱਗਿਆ ਕਿ ਉਸਦੀ ਪਤਨੀ ਦੇ ਕਿਸੇ ਨਾਲ ਨਾਜਾਇਜ਼ ਸਬੰਧ ਸੀ ਜਿਸ ਕਾਰਨ ਉਸਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
ਦੱਸ ਦਈਏ ਕਿ ਇਹ ਪਤੀ ਪਤਨੀ ਪਿਛਲੇ ਕੁੱਝ ਸਮੇ ਤੋਂ ਕਿਰਾਏ ਦੇ ਮਕਾਨ ‘ਚ ਰਹਿੰਦੇ ਸੀ। ਤੜਕਸਾਰ ਘਰ ‘ਚ ਹੀ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਵਾਰਦਾਤ ਦੀ ਖਬਰ ਤੁਰੰਤ ਪੁਲਿਸ ਨੂੰ ਦਿੱਤੀ ਗਈ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ। ਫਿਲਹਾਲ ਪੁਲਿਸ ਨੇ ਕਰ ਦਿੱਤੀ ਹੈ।