Connect with us

Punjab

ਨਹੀਂ ਰਹੇ ਦਰੋਣਾਚਾਰੀਆ ਅਵਾਰਡ ਜੇਤੂ ਜੋਗਿੰਦਰ ਸਿੰਘ ਸੈਣੀ

Published

on

ਨਵੀਂ ਦਿੱਲੀ, 02 ਮਾਰਚ: ਖੇਡਾਂ ਦੇ ਖੇਤਰ ਵਿਚ ਕੋਚਿੰਗ ਦੀਆਂ ਨਵੀਆਂ ਪੈੜਾਂ ਪਾਉਣ ਵਾਲੇ ਜੋਗਿੰਦਰ ਸਿੰਘ ਸੈਣੀ ਸਾਹਿਬ 90 ਸਾਲਾਂ ਦੇ ਹੋਣ ਦੇ ਬਾਵਜੂਦ ਸਿਹਤ ਪੱਖੋਂ ਬੇਹੱਦ ਫਿੱਟ ਸਨ! ਕਲੋਨੀ ਵਿਚ ਹੀ ਸੈਰ ਕਰਦਿਆਂ ਇਕ ਸਾਨ੍ਹ ਨੇ ਉਨ੍ਹਾਂ ਤੇ ਹਮਲਾ ਕੀਤਾ ਜੋ ਕਿ ਜਾਨ ਲੇਵਾ ਸਾਬਿਤ ਹੋਇਆ! ਦਰੋਣਾਚਾਰੀਆ ਅਵਾਰਡ ਜੇਤੂ ਜੋਗਿੰਦਰ ਸਿੰਘ ਸੈਣੀ ਨਹੀਂ ਰਹੇ! ਐਥਲੈਟਿਕਸ ਫੈਡਰੇਸ਼ਨ ਆਫ ਇੰਡੀਆ ਨੇ ਰਾਸ਼ਟਰੀ ਕੋਚ ਜੋਗਿੰਦਰ ਸਿੰਘ ਸੈਣੀ ਦੀ ਮੌਤ ‘ਤੇ ਦੁੱਖ ਜਤਾਇਆ।

ਦੱਸ ਦਈਏ ਕਿ ਇਹ ਭਾਰਤੀ ਐਥਲੈਟਿਕਸ ਟੀਮ ਦਾ ਮੁੱਖ ਕੋਚ ਸੀ, ਜਿਸ ਨੇ 1978 ਦੀਆਂ ਏਸ਼ੀਆਈ ਖੇਡਾਂ ਵਿੱਚ ਕੁੱਲ 18 ਗੋਲਡ ਮੈਡਲ ਜਿੱਤੇ ਸਨ। ਉਸ ਨੇ ਲੰਬੇ ਸਮੇਂ ਤਕ ਇਸ ਅਹੁਦੇ ‘ਤੇ ਭਾਰਤੀ ਐਥਲੈਟਿਕਸ ਦੀ ਸੇਵਾ ਕੀਤੀ ਅਤੇ ਸਲਾਹਕਾਰ ਦੇ ਚੁਣੇ ਜਾਣ ਤੋਂ ਲੈ ਕੇ ਫੈਡਰੇਸ਼ਨ ਦੇ ਅੰਦਰ ਵੱਖ-ਵੱਖ ਭੂਮਿਕਾਵਾਂ ਨਿਭਾਈਆਂ। ਪਟਿਆਲਾ ਪ੍ਰਸਾਸ਼ਨ ਲਈ ਇਹ ਸ਼ਰਮ ਦੀ ਗੱਲ ਹੈ ਕਿ ਅਜਿਹੀ ਸ਼ਖ਼ਸੀਅਤ ਵੀ ਸੜਕਾਂ ਤੇ ਅਵਾਰਾ ਫਿਰਦੇ ਡੰਗਰਾਂ ਦੀ ਸ਼ਿਕਾਰ ਹੋ ਗਈ।