Punjab
ਜੇਕਰ ਕਿਧਰੇ ਘੁੰਮਣ ਬਾਰੇ ਸੋਚ ਰਹੇ ਹੋ ਤਾਂ ਇਨ੍ਹਾਂ ਦਿਨਾਂ ਦਾ ਬਣਾਓ ਪਲਾਨ!
ਇਸ ਸਾਲ ਅਕਤੂਬਰ ਮਹੀਨੇ ਦੇ ਵਿੱਚ ਜਿਵੇਂ ਛੁੱਟੀਆਂ ਦੀ ਝੜੀ ਲੱਗੀ ਹੈ, ਠੀਕ ਉਸੇ ਤਰ੍ਹਾਂ ਅਗਲੇ ਮਹੀਨੇ ਯਾਨੀ ਕਿ ਨਵੰਬਰ ਮਹੀਨਾ ਛੁੱਟੀਆਂ ਨਾਲ ਭਰਪੂਰ ਹੈ। ਇਸ ਨਾਲ ਪੂਰੇ ਭਾਰਤ ਦੇ ਨਾਲ-ਨਾਲ ਪੰਜਾਬ ‘ਚ ਅਗਲੇ ਮਹੀਨੇ ਮਤਲਬ ਕਿ ਨਵੰਬਰ ਦੇ ਮਹੀਨੇ ਸੂਬਾ ਵਾਸੀਆਂ ਦੀਆਂ ਮੌਜਾਂ ਲੱਗ ਗਈਆਂ ਹਨ ਕਿਉਂਕਿ ਅਗਲੇ ਮਹੀਨੇ ਸਰਕਾਰੀ ਮੁਲਾਜ਼ਮਾਂ ਲਈ ਛੁੱਟੀਆਂ ਦੀ ਭਰਮਾਰ ਹੈ।
ਜੇਕਰ ਗੱਲ ਕਰੀਏ ਨਵੰਬਰ ਮਹੀਨੇ ਦੀ ਤਾਂ ਇਸ ਦੀ ਸ਼ੁਰੂਆਤ ਹੀ ਛੁੱਟੀਆਂ ਨਾਲ ਹੋ ਰਹੀ ਹੈ। ਪੰਜਾਬ ਸਰਕਾਰ ਦੇ ਮੁਲਾਜ਼ਮਾਂ ਲਈ 3 ਜਨਤਕ ਛੁੱਟੀਆਂ ਹਨ। ਇਸ ਤੋਂ ਇਲਾਵਾ ਪੰਜਾਬ ‘ਚ 5 ਰਾਖਵੀਆਂ ਛੁੱਟੀਆਂ ਹਨ ਅਤੇ ਸ਼ਨੀਵਾਰ ਅਤੇ ਐਤਵਾਰ ਨੂੰ ਛੁੱਟੀਆਂ ਰਹਿਣਗੀਆਂ।
ਦਰਅਸਲ 1 ਨਵੰਬਰ ਨੂੰ ਵਿਸ਼ਵਕਰਮਾ ਦਿਵਸ ਕਾਰਨ ਛੁੱਟੀ ਰਹੇਗੀ, ਜਦਕਿ 15 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਕਾਰਨ ਛੁੱਟੀ ਹੋਵੇਗੀ। ਇਸੇ ਤਰ੍ਹਾਂ 16 ਨਵੰਬਰ ਨੂੰ ਸ. ਕਰਤਾਰ ਸਿੰਘ ਸਰਾਭਾ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਛੁੱਟੀ ਰਹੇਗੀ।
ਇਸ ਤੋਂ ਇਲਾਵਾ 2 ਨਵੰਬਰ ਨੂੰ ਗੋਵਰਧਨ ਪੂਜਾ, 3 ਨਵੰਬਰ ਨੂੰ ਗੁਰਗੱਦੀ ਦਿਵਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ 7 ਨਵੰਬਰ ਨੂੰ ਛੱਠ ਪੂਜਾ ਦੀ ਰਾਖਵੀਂ ਛੁੱਟੀ ਰਹੇਗੀ। 12 ਨਵੰਬਰ ਨੂੰ ਵੀ ਸੰਤ ਨਾਮਦੇਵ ਜੀ ਦੇ ਜਨਮ ਦਿਹਾੜੇ ਮੌਕੇ ਰਾਖਵੀਂ ਛੁੱਟੀ ਮਿਲੇਗੀ। ਇਸ ਲਈ ਇਨ੍ਹਾਂ ਦਿਨਾਂ ਦੌਰਾਨ ਆਰਾਮ ਨਾਲ ਕਿਤੇ ਘੁੰਮਣ ਦਾ ਪ੍ਰੋਗਰਾਮ ਬਣਾਇਆ ਜਾ ਸਕਦਾ ਹੈ।