India
ਜੇ ਤੁਸੀਂ ਇਹਨਾਂ ਢਾਬਿਆਂ ਤੇ ਖਾਦਾ ਹੈ ਖਾਣਾ ਤਾਂ ਤੁਹਾਡੀ ਜਾਨ ਨੂੰ ਖ਼ਤਰਾ
ਸੁਖਦੇਵ,ਗਰਮ-ਧਰਮ,ਕੁਬੇਰ ,ਪਹਿਲਵਾਨ, ਅਹੂਜਾ,ਝਿਲਮਿਲ ਤੇ ਸਾਹਿਬ ਢਾਬਾ ਕੋਰੋਨਾ ਪਾਜ਼ੀਟਿਵ

ਮੂਰਥਲ ਹਾਈਵੇ ਤੇ ਢਾਬੇ ਬਣ ਰਹੇ ਨੇ ਕਰੋਨਾ ਦਾ ਘਰ
ਸੁਖਦੇਵ,ਗਰਮ-ਧਰਮ,ਕੁਬੇਰ ,ਪਹਿਲਵਾਨ, ਅਹੂਜਾ,ਝਿਲਮਿਲ ਤੇ ਸਾਹਿਬ ਢਾਬਾ ਕੋਰੋਨਾ ਪਾਜ਼ੀਟਿਵ
ਇਹਨਾਂ ਢਾਬਿਆਂ ਤੇ ਕੁੱਲ 86 ਮਾਮਲੇ
8 ਸਤੰਬਰ : ਪੰਜਾਬ ਵਿੱਚ ਦਿਨ ਪ੍ਰਤੀ ਦਿਨ ਕੋਰੋਨਾ ਮਾਮਲਿਆਂ ਦੀ ਗਿਣਤੀ ਵੱਧ ਰਹੀ ਹੈ। ਇਸਦੇ ਨਾਲ ਹੀ ਪੰਜਾਬ ਤੇ ਦਿੱਲੀ ਹਾਈਵੇ ਦੇ ਬਹੁਤ ਸਾਰੇ ਢਾਬੇ ਕੋਰੋਨਾ ਦਾ ਘਰ ਬਣ ਚੁੱਕੇ ਹਨ। ਜੇ ਤੁਸੀਂ ਵੀ ਦਿੱਲੀ ਹਾਈਵੇ ਤੇ ਸਫ਼ਰ ਕਰਦੇ ਹੋਏ ਇਹਨਾਂ ਢਾਬਿਆਂ ਤੋਂ ਖਾਣਾ ਖਾਦਾ ਹੈ ਤਾਂ ਹੋ ਜਾਓ ਸਾਵਧਾਨ ਅਤੇ ਕਰਵਾਓ ਆਪਣਾ ਕੋਰੋਨਾ ਟੈਸਟ। ਕੁਝ ਦਿਨ ਪਹਿਲਾ ਮਸ਼ਹੂਰ ਸੁਖਦੇਵ ਢਾਬੇ ਤੇ 65 ਮੁਲਾਜ਼ਮ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ। ਇੱਕ ਦਿਨ ਵਿੱਚ ਸੁਖਦੇਵ ਢਾਬੇ ਤੇ ਕੋਰੋਨਾ ਦਾ ਵੱਡਾ ਬਲਾਸਟ ਹੋਇਆ ਅਤੇ ਇਸਦੇ ਬਾਅਦ ਗਰਮ-ਧਰਮ ਢਾਬੇ ਤੇ 10 ਮੁਲਾਜ਼ਮ ਕੋਰੋਨਾ ਪਾਜ਼ੀਟਿਵ ਸਨ।
ਹੁਣ ਮੂਰਥਲ ਹਾਈਵੇ ਤੇ ਬਹੁਤ ਸਾਰੇ ਢਾਬੇ ਕੋਰੋਨਾ ਦਾ ਘਰ ਬਣਦੇ ਜਾ ਰਹੇ ਹਨ,ਇਹਨਾਂ ਢਾਬਿਆਂ ਤੇ ਜੇ ਤੁਸੀ ਖਾਣਾ ਖਾਦਾ ਹੈ ਤਾਂ ਤੁਹਾਡੀ ਜਾਨ ਖ਼ਤਰੇ ਵਿੱਚ ਹੈ ਤੇ ਜਲਦੀ ਹੀ ਤੁਹਾਨੂੰ ਆਪਣਾ ਕੋਰੋਨਾ ਟੈਸਟ ਕਰਵਾਉਣਾ ਚਾਹੀਦਾ ਹੈ ਕਿਉਂਕਿ ਇਸ ਰੋਡ ਦੇ ਪਹਿਲਵਾਨ ਢਾਬੇ ਤੇ 5 ਮੁਲਾਜ਼ਮ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ,ਜੇ ਅੱਗੇ ਗੱਲ ਕਰੀਏ ਤਾਂ ਕੁਬੇਰ ਢਾਬੇ ਤੇ 3 ਮੁਲਾਜ਼ਮ ਕੋਰੋਨਾ ਪਾਜ਼ੀਟਿਵ ਹਨ। ਇਹੀ ਨਹੀਂ ਇਸ ਰੋਡ ਦੇ ਮਸ਼ਹੂਰ ਢਾਬੇ ਝਿਲਮਿਲ,ਅਹੂਜਾ ਤੇ ਸਾਹਿਬ ਢਾਬੇ ਤੇ 1-1 ਮੁਲਾਜ਼ਮ ਕੋਰੋਨਾ ਪਾਜ਼ੀਟਿਵ ਹੈ।
ਬਹੁਤ ਸਾਰੇ ਪੰਜਾਬੀ ਵਿਦੇਸ਼ਾਂ ਨੂੰ ਜਾਂਦੇ ਜਾਂ ਵਿਦੇਸ਼ਾਂ ਤੋਂ ਮੁੜਦੇ ਇਹਨਾਂ ਢਾਬਿਆਂ ਤੇ ਜਰੂਰ ਰੁੱਕਦੇ ਹਨ,ਜਿਸ ਕਰਕੇ ਹੁਣ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ।
Continue Reading