Connect with us

Punjab

ਵਰਲਡ ਪੰਜਾਬੀ ਦੀ ਖ਼ਬਰ ਦਾ ਅਸਰ, ਮੁਕਤਸਰ ਬਜ਼ੁਰਗ ਮਹਿਲਾ ਮੌਤ ਮਾਮਲੇ ‘ਚ ਮਹਿਲਾ ਆਯੋਗ ਨੇ ਲਿਆ ਵੱਡਾ ਫੈਸਲਾ

ਮੁਕਤਸਰ ਬਜ਼ੁਰਗ ਮਹਿਲਾ ਦੀ ਮੌਤ ਦਾ ਮਾਮਲਾ,ਮਹਿਲਾ ਆਯੋਗ ਦਫ਼ਤਰ ‘ਚ ਨਿੱਜੀ ਤੌਰ ‘ਤੇ ਆ ਦੇਣਾ ਪਵੇਗਾ ਸਪੱਸ਼ਟੀਕਰਨ

Published

on

ਵਰਲਡ ਪੰਜਾਬੀ ਦੀ ਖ਼ਬਰ ਦਾ ਅਸਰ
ਮੁਕਤਸਰ ਬਜ਼ੁਰਗ ਮਹਿਲਾ ਦੀ ਮੌਤ ਦਾ ਮਾਮਲਾ
ਪੰਜਾਬ ਰਾਜ ਮਹਿਲਾ ਆਯੋਗ ਕੋਲ ਪਹੁੰਚਿਆ ਮਾਮਲਾ
ਮ੍ਰਿਤਕ ਮਹਿਲਾ ਦੇ ਸਾਰੇ ਬੱਚਿਆ ਅਤੇ ਕੇਅਰ ਟੇਕਰ ਨੂੰ ਕੀਤਾ ਤਲਬ
24 ਅਗਸਤ ਨੂੰ ਸਪੱਸ਼ਟੀਕਰਨ ਲਈ ਕੀਤਾ ਗਿਆ ਤਲਬ

ਮਹਿਲਾ ਆਯੋਗ ਦਫ਼ਤਰ ‘ਚ ਨਿੱਜੀ ਤੌਰ ‘ਤੇ ਆ ਦੇਣਾ ਪਵੇਗਾ ਸਪੱਸ਼ਟੀਕਰਨ

21 ਅਗਸਤ: ਵਰਲਡ ਪੰਜਾਬੀ ਟੀਵੀ ਵੱਲੋਂ ਮੁਕਤਸਰ ਬਜ਼ੁਰਗ ਮਹਿਲਾ ਦੀ ਖ਼ਬਰ ਪ੍ਰਮੁੱਖਤਾ ਦੇ ਅਧਾਰ ਤੇ ਵਿਖਾਈ ਗਈ। ਜਿਸਦਾ ਅਸਰ ਵੇਖਣ ਨੂੰ ਮਿਲਿਆ। ਬਜ਼ੂਰਗ ਮਹਿਲਾ ਦੀ ਮੌਤ ਦਾ ਮਾਮਲਾ ਹੁਣ ਪੰਜਾਬ ਰਾਜ ਮਹਿਲਾ ਆਯੋਗ ਕੋਲ ਪਹੁੰਚ ਗਿਆ ਹੈ। ਮਹਿਲਾ ਆਯੋਗ ਵੱਲੋਂ ਇਸ ਮਾਮਲੇ ‘ਚ ਮ੍ਰਿਤਕਾ ਦੇ 2 ਪੁੱਤਰਾਂ ਅਤੇ 2 ਧੀਆਂ ਸਮੇਤ ਕੇਅਰ ਟੇਕਰ ਨੂੰ ਵੀ ਤਲਬ ਕੀਤਾ ਹੈ ਅਤੇ ਉਨ੍ਹਾਂ ਨੂੰ 24 ਅਗਸਤ ਨੂੰ ਨਿੱਜੀ ਤੌਰ ਤੇ ਸਪੱਸ਼ਟੀਕਰਨ ਦੇਣ ਲਈ ਕਿਹਾ ਹੈ। 

ਦੱਸ ਦੇਈਏ ਕਿ ਪਿਛਲੇ ਦਿਨੀਂ ਮੁਕਤਸਰ ਵਿੱਚ ਇੱਕ ਬਜ਼ੁਰਗ  ਮਹਿਲਾ ਮਾੜੀ ਹਾਲਤ ਵਿੱਚ ਮਿਲੀ ਸੀ। ਜਿਸ ਤੋਂ ਬਾਅਦ ਸਮਾਜ ਸੇਵੀ ਸੰਸਥਾਵਾਂ ਨੇ ਬਜ਼ੁਰਗ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਸੀ। ਜਿੱਥੇ ਇਲਾਜ਼ ਦੋਰਾਨ ਮਹਿਲਾ ਨੇ ਦਮ ਤੌੜ ਦਿੱਤਾ ਸੀ। ਜਿਸ ਤੋਂ ਬਾਅਦ ਹੁਣ ਪੰਜਾਬ ਰਾਜ ਮਹਿਲਾ ਆਯੋਗ ਨੇ ਮ੍ਰਿਤਕ ਦੇ ਬੱਚਿਆ ਨੂੰ ਸਪੱਸ਼ਟੀਕਰਨ ਲਈ ਤਲਬ ਕੀਤਾ ਹੈ।