Punjab
ਪੰਜਾਬ ਯੂਨੀਵਰਸਿਟੀ ਵਿੱਚ ਫੀਸਾਂ ‘ਚ ਵਾਧੇ ਨੂੰ ਲੈ ਕੇ ਲਏ ਗਏ ਅਹਿਮ ਫੈਸਲੇ
ਵਿਦਿਆਰਥੀਆਂ ਅਤੇ ਮਾਪਿਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਪੰਜਾਬ ਯੂਨੀਵਰਸਿਟੀ ਨੇ ਹਰ ਸਾਲ ਫੀਸਾਂ ਵਿੱਚ 5 ਫੀਸਦੀ ਵਾਧਾ ਕਰਨ ਦਾ ਫੈਸਲਾ ਕੀਤਾ ਹੈ।
ਇਸ ਤੋਂ ਪਹਿਲਾਂ 3, 4 ਅਤੇ 5 ਸਾਲਾਂ ਦੇ ਸੈਸ਼ਨਾਂ ਵਿੱਚ ਇੱਕ ਵਾਰ ਫੀਸ ਵਧਾਈ ਜਾਂਦੀ ਸੀ। ਦਾਖਲਾ ਕਮੇਟੀ ਦਾ ਇਹ ਪ੍ਰਸਤਾਵ ਸਿੰਡੀਕੇਟ ਕਮੇਟੀ ਵਿੱਚ ਪਾਸ ਕੀਤਾ ਗਿਆ ਹੈ। ਸਿੰਡੀਕੇਟ ਕਮੇਟੀ ਵਿੱਚ ਫੈਕਲਟੀ ਦੀ ਹੋਈ 2 ਰੋਜ਼ਾ ਮੀਟਿੰਗ ਵਿੱਚ ਪਾਠਕ੍ਰਮ ਨਾਲ ਸਬੰਧਤ ਸਾਰੇ ਮੁੱਦਿਆਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸਪੋਰਟਸ ਕੌਂਸਲ ਵੱਲੋਂ ਬਣਾਈ ਗਈ ਨੀਤੀ ਵਿੱਚ ਵੀ ਕੁਝ ਫੀਸਾਂ ਵਿੱਚ ਵਾਧਾ ਕੀਤਾ ਗਿਆ ਹੈ।