Punjab
ਗੁਰਦੁਆਰਾ ਤੱਲ੍ਹਣ ਸਾਹਿਬ ਆਉਣ ਵਾਲੇ NRI ਸ਼ਰਧਾਲੂਆਂ ਲਈ ਜ਼ਰੂਰੀ ਖਬਰ,ਜਾਣੋ

ਜਲੰਧਰ 3 ਨਵੰਬਰ 2023 : ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਤੱਲ੍ਹਣ ਸਾਹਿਬ ਵਿਖੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।ਤੁਹਾਨੂੰ ਦੱਸ ਦੇਈਏ ਕਿ ਇਹ ਪ੍ਰਬੰਧ ਦੇਸ਼ ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਦੀ ਸਹੂਲਤ ਲਈਕੀਤੇ ਗਏ ਹਨ| ਗੁਰਦੁਆਰਾ ਤੱਲ੍ਹਣ ਸਾਹਿਬ ਦੇ ਬੁਲਾਰੇ ਗੁਰਪ੍ਰੀਤ ਸਿੰਘ ਸਬ-ਰਜਿਸਟਰਾਰ ਜਲੰਧਰ-1 ਨੇ ਦਿੱਤੀ ਹੈ। ਉਨ੍ਹਾਂ ਨਾਲ ਮੈਨੇਜਰ ਭਾਈ ਬਲਜੀਤ ਸਿੰਘ ਅਤੇ ਮੈਨੇਜਰ ਹਰਪ੍ਰੀਤ ਸਿੰਘ ਵੀ ਹਾਜ਼ਰ ਸਨ। ਬੁਲਾਰੇ ਨੇ ਦੱਸਿਆ ਕਿ ਸਮੇਂ-ਸਮੇਂ ‘ਤੇ ਐੱਨ. ਆਰ.ਆਈ. ਗੁਰਦੁਆਰਾ ਤੱਲ੍ਹਣ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਲਈ ਸੰਗਤਾਂ ਆਉਂਦੀਆਂ ਰਹਿੰਦੀਆਂ ਹਨ।
ਇਥੇ ਉਨ੍ਹਾਂ ਦੇ ਠਹਿਰਣ ਲਈ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਉਨ੍ਹਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਪਰ ਹੁਣ ਇਹ ਮੁਸ਼ਕਿਲ ਉਨ੍ਹਾਂ ਦੇ ਸਾਹਮਣੇ ਨਹੀਂ ਆਵੇਗੀ ਕਿਉਂਕਿ ਗੁਰਦੁਆਰਾ ਸਾਹਿਬ ‘ਚ 15 ਨਵੇਂ ਕਮਰੇ ਅਤੇ 3 ਵੱਡੇ ਹਾਲ ਬਣਾਏ ਗਏ ਹਨ, ਜਿੱਥੇ 70 ਬੈੱਡਾਂ ਅਤੇ 6 ਦੀਵਾਨ ਲਾਏ ਜਾਣਗੇ.. ਇਸ ਤੋਂ ਇਲਾਵਾ ਜਲਦ ਹੀ ਐੱਨ. ਆਰ.ਆਈ. ਸ਼ਰਧਾਲੂਆਂ ਲਈ ਜਲਦੀ ਹੀ ਇੱਕ ਹੋਰ ਵੱਡੀ ਸਰਾਂ ਵੀ ਬਣਾਈ ਜਾਵੇਗੀ।