Punjab
ਖਿਡਾਰੀਆਂ ਲਈ ਅਹਿਮ ਖਬਰ: 41 ਸਾਲ ਬਾਅਦ ਲਾਗੂ ਹੋਈ ਇਹ ਨੀਤੀ
ਚੰਡੀਗੜ੍ਹ 29ਅਗਸਤ 2023 : ਖਿਡਾਰੀਆਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ 41 ਸਾਲਾਂ ਬਾਅਦ ਖੇਡ ਦਿਵਸ ਮੌਕੇ ਖੇਡ ਨੀਤੀ ਲਾਗੂ ਕੀਤੀ ਗਈ ਹੈ। ਇਸ ਦੀ ਸੂਚਨਾ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਨੇ ਦਿੱਤੀ ਹੈ। ਇਸ ਨੀਤੀ ਦੇ ਲਾਗੂ ਹੋਣ ਨਾਲ ਖਿਡਾਰੀਆਂ ਨੂੰ ਫਾਇਦਾ ਹੋਵੇਗਾ। ਜਾਣਕਾਰੀ ਅਨੁਸਾਰ ਇਸ ਨੀਤੀ ਵਿੱਚ ਖਿਡਾਰੀਆਂ ਲਈ 6 ਕਰੋੜ ਰੁਪਏ ਤੱਕ ਦਾ ਨਕਦ ਇਨਾਮ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਖੇਡ ਵਿਭਾਗ ਨੂੰ ਹੁਣ ਵਜ਼ੀਫੇ ਲਈ 20 ਕਰੋੜ ਰੁਪਏ ਦਾ ਬਜਟ ਦਿੱਤਾ ਗਿਆ ਹੈ, ਜੋ ਪਹਿਲਾਂ 2 ਕਰੋੜ ਰੁਪਏ ਸੀ।
ਇਸ ਦੇ ਨਾਲ ਹੀ ਆਮ ਲੋਕ ਖੇਡ ਵਿਭਾਗ ਦੇ ਬੁਨਿਆਦੀ ਢਾਂਚੇ ਦੀ ਵਰਤੋਂ ਵੀ ਕਰ ਸਕਣਗੇ, ਹਾਲਾਂਕਿ ਇਸ ਲਈ ਉਨ੍ਹਾਂ ਨੂੰ ਫੀਸ ਭਰ ਕੇ ਮੈਂਬਰਸ਼ਿਪ ਲੈਣੀ ਪਵੇਗੀ। ਦੂਜੇ ਪਾਸੇ ਚੰਗੇ ਐਥਲੀਟਾਂ ਨੂੰ ਤਿਆਰ ਕਰਨ ਵਾਲੇ ਕੋਚ ਨੂੰ ਸਨਮਾਨਿਤ ਕੀਤਾ ਜਾਵੇਗਾ। ਅੰਤਰਰਾਸ਼ਟਰੀ ਅਥਲੀਟ ਤੋਂ ਇਲਾਵਾ ਨੈਸ਼ਨਲ ਵਿੱਚ ਮੈਡਲ ਜਿੱਤਣ ਵਾਲੇ ਕੋਚ ਨੂੰ ਵੀ ਕੇਸ਼ ਐਵਾਰਡ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਖਿਡਾਰੀਆਂ ਲਈ ਖੇਡ ਸੱਟ ਕੇਂਦਰ ਵੀ ਬਣਾਏ ਜਾ ਰਹੇ ਹਨ।